ਸਨਾ ਖ਼ਾਨ ਨੇ ਖੁਦ ਨੂੰ ਭੈਣ ਆਖਣ ਵਾਲੇ ਮੌਲਾਨਾ ਨਾਲ ਹੀ ਕਰਵਾਇਆ ਨਿਕਾਹ, ਅਜਿਹੀ ਹੈ ਅਦਾਕਾਰਾ ਦੀ ਪ੍ਰੇਮ ਕਹਾਣੀ

Friday, Sep 24, 2021 - 10:32 AM (IST)

ਸਨਾ ਖ਼ਾਨ ਨੇ ਖੁਦ ਨੂੰ ਭੈਣ ਆਖਣ ਵਾਲੇ ਮੌਲਾਨਾ ਨਾਲ ਹੀ ਕਰਵਾਇਆ ਨਿਕਾਹ, ਅਜਿਹੀ ਹੈ ਅਦਾਕਾਰਾ ਦੀ ਪ੍ਰੇਮ ਕਹਾਣੀ

ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ' ਤੋਂ ਸੁਰਖੀਆਂ 'ਚ ਆਈ ਅਦਾਕਾਰਾ ਸਨਾ ਖ਼ਾਨ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਅਨੰਦ ਲੈ ਰਹੀ ਹੈ। ਇੱਕ ਸਮਾਂ ਸੀ ਜਦੋਂ ਸਨਾ ਖ਼ਾਨ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਸੀ। ਸਨਾ ਖ਼ਾਨ ਨੇ 'ਜੈ ਹੋ', 'ਟਾਇਲਟ ਏਕ ਪ੍ਰੇਮ ਕਥਾ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਗਲੈਮਰਸ ਸਨਾ ਖ਼ਾਨ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸ ਨੇ ਫ਼ਿਲਮ ਇੰਡਸਟਰੀ ਛੱਡ ਦਿੱਤਾ ਅਤੇ ਗੁਜਰਾਤ ਦੇ ਇੱਕ ਮੌਲਾਨਾ ਨਾਲ ਵਿਆਹ ਕਰਵਾ ਲਿਆ। ਹੁਣ ਇਹ ਸਾਬਕਾ ਅਦਾਕਾਰਾ ਪੂਰੀ ਤਰ੍ਹਾਂ ਧਾਰਮਿਕ ਰੰਗਾਂ 'ਚ ਰੰਗੀ ਹੋਈ ਨਜ਼ਰ ਆ ਰਹੀ ਹੈ।

ਭੈਣ ਕਹਿਣ ਵਾਲੇ ਮੌਲਾਨਾ ਨਾਲ ਹੀ ਕਰਵਾਇਆ ਵਿਆਹ
ਇਨ੍ਹੀਂ ਦਿਨੀਂ ਸਨਾ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਦੱਸ ਰਹੀ ਹੈ ਕਿ ਮੌਲਾਨਾ ਉਸ ਦੀ ਜ਼ਿੰਦਗੀ 'ਚ ਕਿਵੇਂ ਆਇਆ। ਸਨਾ ਖ਼ਾਨ ਆਪਣੇ ਵਰਗੀਆਂ ਹੋਰ ਔਰਤਾਂ ਨੂੰ ਇਸਲਾਮ ਦਾ ਰਾਹ ਚੁਣਨ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ ਜਿਵੇਂ ਉਸ ਨੇ ਕੀਤਾ ਸੀ। ਸਨਾ ਖ਼ਾਨ ਹੁਣ ਬਿਨਾਂ ਹਿਜਾਬ ਦੇ ਇੰਸਟਾਗ੍ਰਾਮ 'ਤੇ ਨਜ਼ਰ ਨਹੀਂ ਆਉਂਦੀ। ਸਨਾ ਖ਼ਾਨ ਦੱਸਦੀ ਹੈ ਕਿ ਕਿਵੇਂ ਉਸ ਦੇ ਪਤੀ ਪਹਿਲਾਂ ਉਸ ਨੂੰ ਭੈਣ-ਭੈਣ ਕਹਿੰਦਾ ਸੀ।

ਸਨਾ ਖ਼ਾਨ ਨੂੰ ਸਹੀ ਰਸਤੇ 'ਤੇ ਲਿਆਉਣਾ ਚਾਹੁੰਦੇ ਸੀ ਮੌਲਾਨਾ
ਸਨਾ ਖ਼ਾਨ ਨੇ ਕਿਹਾ, ''ਪਹਿਲਾਂ ਅਸੀਂ ਕਿਸੇ ਮੌਲਾਨਾ ਨੂੰ ਵੇਖਦੇ ਸੀ ਤਾਂ ਭੱਜ ਜਾਂਦੇ ਸੀ ਕਿਉਂਕਿ ਅਸੀਂ ਸੋਚਦੇ ਸੀ ਕਿ ਉਹ ਸਾਨੂੰ ਬੋਲਣ ਵਾਲੇ ਹਨ ਅਤੇ ਨਰਕ 'ਚ ਭੇਜਣ ਵਾਲੇ ਹਨ।'' ਸਨਾ ਖ਼ਾਨ ਨੇ ਅੱਗੇ ਕਿਹਾ, ''ਇਹ ਸਾਲ 2018 ਦੀ ਗੱਲ ਹੈ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਅਨਸ ਮੈਨੂੰ ਭੈਣ ਕਹਿੰਦੇ ਸੀ। ਜੇ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਂ ਅਜੇ ਵੀ ਹੱਸ ਪੈਂਦੀ ਹਾਂ। ਉਹ ਮੇਜ਼ਬਾਨੀ ਦੇ ਇਰਾਦੇ ਨਾਲ ਮੈਨੂੰ ਮਿਲੇ ਸੀ ਅਤੇ ਸੋਚਦੇ ਸੀ ਕਿ ਜੇ ਕੋਈ ਇਕ ਇੰਡਸਟਰੀ ਤੋਂ ਸਹੀ ਰਸਤੇ 'ਤੇ ਆਉਂਦੀ ਹੈ ਤਾਂ ਸ਼ਾਇਦ ਹੋਰ ਭੈਣਾਂ ਨੂੰ ਵੀ ਲਾਭ ਮਿਲੇਗਾ।

ਇਹ ਹੈ ਸਨਾ ਖ਼ਾਨ ਦੀ ਪ੍ਰੇਮ ਕਹਾਣੀ
ਵਾਇਰਲ ਹੋ ਰਹੇ ਇਸ ਵੀਡੀਓ 'ਚ ਸਨਾ ਖ਼ਾਨ ਦੱਸ ਰਹੀ ਹੈ ਕਿ, ''ਜਦੋਂ ਵੀ ਉਹ ਮੈਨੂੰ ਮਿਲਦੇ ਸੀ, ਉਹ ਹਾਂ ਭੈਣ ...ਹਾਂ ਭੈਣ... ਜੀ ਭੈਣ ...ਜੀ ਭੈਣ ਕਹਿ ਕੇ ਗੱਲ ਕਰਦੇ ਸੀ ਅਤੇ ਮੈਂ ਵੀ ਹਾਂਜੀ..., ਜੀ ਮੌਲਾਨਾ ਜੀ ਕਹਿੰਦੀ ਸੀ।'' ਕੀ ਪਤਾ ਸੀ ਕਿ ਉਹ ਮੇਰੇ ਸਾਥੀ ਬਣਨਗੇ? ਸਨਾ ਖ਼ਾਨ ਨੇ ਇਸ ਵੀਡੀਓ 'ਚ ਦੱਸਿਆ, ''ਜਦੋਂ ਮੈਂ ਦੁਬਈ 'ਚ ਅਨਸ ਨੂੰ ਮਿਲੀ, ਮੈਂ 2 ਘੰਟੇ ਉਨ੍ਹਾਂ ਨਾਲ ਬੈਠੀ ਰਹੀ।''

ਨੋਟ - ਸਨਾ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News