ਅਦਾਕਾਰ ਵਰੁਣ ਧਵਨ ਨਾਲ ਮੁੱਖ ਭੂਮਿਕਾ ਨਿਭਾਏਗੀ ਅਦਾਕਾਰਾ ਸਾਮੰਥਾ

Friday, Feb 03, 2023 - 12:49 PM (IST)

ਅਦਾਕਾਰ ਵਰੁਣ ਧਵਨ ਨਾਲ ਮੁੱਖ ਭੂਮਿਕਾ ਨਿਭਾਏਗੀ ਅਦਾਕਾਰਾ ਸਾਮੰਥਾ

ਮੁੰਬਈ (ਬਿਊਰੋ) : ਪ੍ਰਾਈਮ ਵੀਡੀਓ ਨੇ ਘੋਸ਼ਣਾ ਕੀਤੀ ਹੈ ਕਿ ਪ੍ਰਾਈਮ ਵੀਡੀਓ ਤੇ ਰੂਸੋ ਬ੍ਰਦਰਜ਼ ਏ. ਜੀ. ਬੀ. ਓ. ਦੀ ਗਲੋਬਲ ਈਵੈਂਟ ਸੀਰੀਜ਼, ਸਿਟਾਡੇਲ ਯੂਨੀਵਰਸ ਦੇ ਇੰਡੀਅਨ ਇੰਸਟਾਲਮੈਂਟ ’ਚ ਵਰੁਣ ਧਵਨ ਦੇ ਨਾਲ ਮੁੱਖ ਭੂਮਿਕਾ ’ਚ ਸਾਮੰਥਾ ਰੂਥ ਪ੍ਰਭੂ ਅਭਿਨੈ ਕਰੇਗੀ। ਭਾਰਤ ’ਚ ਬਣੀ ਇਹ ਬਿਨਾਂ ਸਿਰਲੇਖ ਵਾਲੀ ਸਿਟਾਡੇਲ ਸੀਰੀਜ਼, ਮਸ਼ਹੂਰ ਅਭਿਨੇਤਾ ਰਾਜ ਤੇ ਡੀ.ਕੇ. (ਰਾਜ ਨਿਦੀਮੋਰੂ ਅਤੇ ਕ੍ਰਿਸ਼ਨਾ ਡੀ.ਕੇ) ਇਸ ਸੀਰੀਜ਼ ਦੇ ਸ਼ੋਅਰਨਰ ਤੇ ਨਿਰਦੇਸ਼ਕ ਹਨ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ‘ਫਰਾਜ਼’ ’ਤੇ ਰੋਕ ਲਗਾਉਣ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ

ਪ੍ਰਾਈਮ ਵੀਡੀਓ ਦੇ ਇੰਡੀਆ ਓਰੀਜਨਲਜ਼ ਦੀ ਮੁਖੀ ਅਪਰਨਾ ਪੁਰੋਹਿਤ ਨੇ ਕਿਹਾ, ਸਾਮੰਥਾ ਨੂੰ ਲੈ ਕੇ ਇਕ ਵਾਰ ਫਿਰ ਇਕੱਠੇ ਕੰਮ ਕਰ ਕੇ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ। ਉਸ ਨੇ ਆਪਣਾ ਸਟ੍ਰੀਮਿੰਗ ਸਫ਼ਰ ‘ਦਿ ਫੈਮਿਲੀ ਮੈਨ ਸੀਜ਼ਨ 2’ ਨਾਲ ਸ਼ੁਰੂ ਕੀਤਾ। ਇਸ ਦੌਰ ’ਚ ਉਹ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰਾਂ ’ਚੋਂ ਇਕ ਹਨ। ਉਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜਦੋਂ ਦਰਸ਼ਕ ਉਸ ਨੂੰ ਪਰਦੇ ’ਤੇ ਨਵੇਂ ਅਵਤਾਰ ’ਚ ਦੇਖਣਗੇ। 

ਇਹ ਖ਼ਬਰ ਵੀ ਪੜ੍ਹੋ : ਜੈਸਲਮੇਰ ਦੇ ਇਸ ਆਲੀਸ਼ਾਨ ਪੈਲੇਸ ’ਚ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ! ਕਰੋੜਾਂ ’ਚ ਹੈ ਇਕ ਰਾਤ ਦਾ ਕਿਰਾਇਆ

ਵਰੁਣ ਧਵਨ ਤੋਂ ਇਲਾਵਾ ਕਈ ਪ੍ਰਤਿਭਾਸ਼ਾਲੀ ਅਭਿਨੇਤਾ ਉਨ੍ਹਾਂ ਨਾਲ ਨਜ਼ਰ ਆਉਣ ਵਾਲੇ ਹਨ। ਸਾਮੰਥਾ ਰੂਥ ਪ੍ਰਭੂ ਨੇ ਕਿਹਾ, ''ਜਦੋਂ ਪ੍ਰਾਈਮ ਵੀਡੀਓ ਤੇ ਰਾਜ ਐਂਡ ਡੀ.ਕੇ. ਨੇ ਮੇਰੇ ਨਾਲ ਪ੍ਰਾਜੈਕਟ ਲਈ ਸੰਪਰਕ ਕੀਤਾ ਤਾਂ ਮੈਂ ਤੁਰੰਤ ਫੈਸਲਾ ਲਿਆ। ਮੈਂ 'ਦਿ ਫੈਮਿਲੀ ਮੈਨ' 'ਚ ਇਸ ਟੀਮ ਨਾਲ ਕੰਮ ਕੀਤਾ ਹੈ, ਇਸ ਲਈ ਇਹ ਮੇਰੇ ਲਈ ਘਰ ਵਾਪਸੀ ਵਰਗਾ ਹੈ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News