ਤਲਾਕ ਦੇ 4 ਸਾਲ ਬਾਅਦ ਇਸ ਅਦਾਕਾਰਾ ਨੂੰ ਮੁੜ ਮਿਲਿਆ ਪਿਆਰ ! BF ਨਾਲ ਫੋਟੋ ਸਾਂਝੀ ਕਰ ਲਿਖਿਆ- ''ਨਵੀਂ ਸ਼ੁਰੂਆਤ''
Thursday, May 08, 2025 - 10:50 AM (IST)

ਮੁੰਬਈ (ਏਜੰਸੀ)- ਆਪਣੀ ਪਹਿਲੀ ਫਿਲਮ 'ਸ਼ੁਭਮ' ਨੂੰ ਲੈ ਕੇ ਉਤਸ਼ਾਹਿਤ ਅਦਾਕਾਰ ਸਮੰਥਾ ਰੂਥ ਪ੍ਰਭੂ ਨੇ ਆਪਣੀ 'ਨਵੀਂ ਸ਼ੁਰੂਆਤ' ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿਚੋਂ ਇਕ ਤਸਵੀਰ ਵਿਚ ਨਿਰਦੇਸ਼ਕ ਰਾਜ ਨਿਦੀਮੋਰੂ ਵੀ ਨਜ਼ਰ ਆਏ। ਰਾਜ ਨਿਦੀਮੋਰੂ ਨਾਲ ਸਮੰਥਾ ਦੀ ਫੋਟੋ ਅਤੇ 'ਨਵੀਂ ਸ਼ੁਰੂਆਤ' ਪੋਸਟ ਦੇਖਣ ਤੋਂ ਬਾਅਦ, ਲੋਕਾਂ ਨੇ ਉਨ੍ਹਾਂ ਦੇ ਰਿਸ਼ਤੇ ਵਿੱਚ ਹੋਣ ਬਾਰੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਦਰਅਸਲ, ਲੰਬੇ ਸਮੇਂ ਤੋਂ ਮੀਡੀਆ ਵਿੱਚ ਇਹ ਖ਼ਬਰਾਂ ਆ ਰਹੀਆਂ ਹਨ ਕਿ ਸਮੰਥਾ ਰੂਥ ਪ੍ਰਭੂ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਰਿਸ਼ਤੇ ਵਿੱਚ ਹੈ। ਹਾਲਾਂਕਿ, ਰਾਜ ਅਤੇ ਸਮੰਥਾ ਨੇ ਨਾ ਤਾਂ ਇਨ੍ਹਾਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਨਾ ਹੀ ਰਿਸ਼ਤੇ ਵਿੱਚ ਹੋਣ ਦੀ ਪੁਸ਼ਟੀ ਕੀਤੀ ਹੈ। ਸਮੰਥਾ 'ਦਿ ਫੈਮਿਲੀ ਮੈਨ' ਅਤੇ 'ਸਿਟਾਡੇਲ ਹਨੀ ਬੰਨੀ' ਵਰਗੀਆਂ ਫਿਲਮਾਂ ਵਿੱਚ ਵੀ ਰਾਜ ਨਾਲ ਕੰਮ ਕਰ ਚੁੱਕੀ ਹੈ।
ਇਹ ਵੀ ਪੜ੍ਹੋ: 'ਆਪ੍ਰੇਸ਼ਨ ਸਿੰਦੂਰ' ਤੋਂ ਬੌਖਲਾਈ 'ਸਨਮ ਤੇਰੀ ਕਸਮ' ਫੇਮ ਮਾਵਰਾ ਨੇ ਭਾਰਤ ਖਿਲਾਫ ਉਗਲਿਆ ਜ਼ਹਿਰ
ਬੁੱਧਵਾਰ ਨੂੰ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ, "ਇਹ ਇੱਕ ਲੰਬੀ ਯਾਤਰੀ ਰਹੀ, ਪਰ ਅਸੀਂ ਇੱਥੇ ਹਾਂ...... ਨਵੀਂ ਸ਼ੁਰੂਆਤ @tralalamovingpictures #Subham 9 ਮਈ ਨੂੰ ਰਿਲੀਜ਼ ਹੋਵੇਗੀ।" 'ਸ਼ੁਭਮ' ਦੇ ਪ੍ਰਮੋਸ਼ਨਲ ਇਵੈਂਟਸ ਤੋਂ ਲੈ ਕੇ ਫਿਲਮ ਸ਼ੂਟਿੰਗ ਤੱਕ, ਉਨ੍ਹਾਂ ਇਹ ਸਭ ਸਾਂਝਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਮੰਥਾ ਨੇ ਅਦਾਕਾਰ ਨਾਗਾ ਚੈਤੰਨਿਆ ਨਾਲ ਸਾਲ 2017 ਵਿੱਚ ਗੋਆ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਕਰਵਾਇਆ ਸੀ। ਹਾਲਾਂਕਿ, ਵਿਆਹ ਦੇ 4 ਸਾਲ ਬਾਅਦ, ਦੋਵਾਂ ਦਾ ਸਾਲ 2021 ਵਿੱਚ ਤਲਾਕ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8