ਹਿੰਦੀ ਓਰਿਜਨਲ ਕ੍ਰਾਈਮ ਥ੍ਰਿਲਰ ਫਿਲਮ ‘ਸਟੋਲਨ’ ਦਾ 4 ਜੂਨ ਨੂੰ ਹੋਵੇਗਾ ਪ੍ਰੀਮੀਅਰ
Tuesday, May 27, 2025 - 03:51 PM (IST)

ਮੁੰਬਈ- ਸਭ ਤੋਂ ਪਸੰਦੀਦਾ ਐਟਰਟੇਨਮੈਂਟ ਡੈਸਟੀਨੇਸ਼ਨ, ਪ੍ਰਾਈਮ ਵੀਡੀਓ ਨੇ ਐਲਾਨ ਕੀਤਾ ਹੈ ਕਿ ਨਵੀਂ ਹਿੰਦੀ ਓਰਿਜਨਲ ਇੰਨਵੈਸਟੀਗੇਟਿਵ ਕ੍ਰਾਈਮ ਥ੍ਰਿਲਰ ਫਿਲਮ ‘ਸਟੋਲਨ’ ਦਾ ਐਕਸਕਲੂਸਿਵ ਗਲੋਬਲ ਪ੍ਰੀਮੀਅਰ 4 ਜੂਨ ਨੂੰ ਹੋਵੇਗਾ। ਫਿਲਮ ਦੀ ਕਹਾਣੀ ਦੋ ਆਧੁਨਿਕ ਸੋਚ ਵਾਲੇ ਭਰਾਵਾਂ ਦੀ ਹੈ, ਜੋ ਪੇਂਡੂ ਰੇਲਵੇ ਸਟੇਸ਼ਨ ’ਤੇ ਗਰੀਬ ਮਾਂ ਦੇ ਬੱਚੇ ਨੂੰ ਅਗਵਾ ਹੁੰਦੇ ਦੇਖਦੇ ਹਨ।
ਨੈਤਿਕ ਜ਼ਿੰਮੇਦਾਰੀ ਤੋਂ ਪ੍ਰੇਰਿਤ ਹੋ ਕੇ ਇਕ ਭਰਾ ਦੂਜੇ ਨੂੰ ਮਦਦ ਕਰਨ, ਬੱਚੇ ਨੂੰ ਲੱਭਣ ਦੀ ਜੋਖਮ ਭਰੀ ਖੋਜ ਵਿਚ ਸਾਥ ਦੇਣ ਲਈ ਮਨਾ ਲੈਂਦਾ ਹੈ। ਇਸ ਦਮਦਾਰ ਕਹਾਣੀ ’ਚ ਅਭਿਸ਼ੇਕ ਬੈਨਰਜੀ, ਹਰੀਸ਼ ਖੰਨਾ, ਮੀਆ ਮੈਲਜਰ, ਸਾਹਿਦੁੱਰਹਿਮਾਨ ਅਤੇ ਸ਼ੁਭਮ ਜਿਹੇ ਪ੍ਰਮੁੱਖ ਕਲਾਕਾਰਾਂ ਨੇ ਅਭਿਨੈ ਕੀਤਾ ਹੈ। ਵੈਨਿਸ ਫਿਲਮ ਫੈਸਟੀਵਲ ਵਿਚ ਦਮਦਾਰ ਡੈਬਿਊ ਨਾਲ ‘ਸਟੋਲਨ’ ਨੇ ਜ਼ਬਰਦਸਤ ਸ਼ੁਰੂਆਤ ਕੀਤੀ, ਜਿੱਥੇ ਇਸ ਨੂੰ ਸਟੈਂਡਿੰਗ ਓਵੇਸ਼ਨ ਮਿਲਿਆ। ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਸਭ ਤੋਂ ਉੱਤਮ ਨਿਰਦੇਸ਼ਕ, ਸਭ ਤੋਂ ਉੱਤਮ ਸਿਨੇਮੇਟੋਗ੍ਰਾਫੀ, ਸਭ ਤੋਂ ਉੱਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ।
ਜਾਪਾਨ ਦੇ ਸਕਿਪ ਸਿਟੀ ਇੰਟਰਨੈਸ਼ਨਲ ਡੀ-ਸਿਨੇਮਾ ਫੈਸਟੀਵਲ ਵਿਚ ਸਭ ਤੋਂ ਉੱਤਮ ਫਿਲਮ ਅਤੇ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਜ਼ਿਊਰਿਖ ਫਿਲਮ ਫੈਸਟੀਵਲ ਨੇ ਵੀ ਵਿਸ਼ੇਸ਼ ਚਰਚਾ ਨਾਲ ਸਨਮਾਨਿਤ ਕੀਤਾ। ਭਾਰਤ ਵਿਚ ਇਸ ਫਿਲਮ ਦਾ ਪ੍ਰੀਮੀਅਰ ਜੀਓ ਮਾਮੀ ਮੁੰਬਈ ਫਿਲਮ ਫੈਸਟਿਵਲ ਵਿਚ ਹੋਇਆ। 28ਵੇਂ ਕੇਰਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਨੂੰ ਦਿਖਾਇਆ ਗਿਆ।