ਸਮੰਥਾ ਨਾਲ ਤਲਾਕ ਲੈਣ ’ਤੇ ਪਹਿਲੀ ਵਾਰ ਬੋਲੇ ਨਾਗਾ ਚੇਤੰਨਿਆ, ਕਿਹਾ- ‘ਜੇਕਰ ਉਹ ਖ਼ੁਸ਼ ਹੈ ਤਾਂ...’

Thursday, Jan 13, 2022 - 02:03 PM (IST)

ਸਮੰਥਾ ਨਾਲ ਤਲਾਕ ਲੈਣ ’ਤੇ ਪਹਿਲੀ ਵਾਰ ਬੋਲੇ ਨਾਗਾ ਚੇਤੰਨਿਆ, ਕਿਹਾ- ‘ਜੇਕਰ ਉਹ ਖ਼ੁਸ਼ ਹੈ ਤਾਂ...’

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਸਮੰਥਾ ਤੇ ਨਾਗਾ ਚੇਤੰਨਿਆ ਦੇ ਤਲਾਕ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਲੋਕਾਂ ਵਲੋਂ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਦੋਵਾਂ ਨੇ ਤਲਾਕ ਕਿਉਂ ਲਿਆ, ਇਹ ਕਾਰਨ ਤਾਂ ਸਾਹਮਣੇ ਨਹੀਂ ਆਇਆ ਪਰ ਲੰਮੇ ਸਮੇਂ ਬਾਅਦ ਨਾਗਾ ਚੇਤੰਨਿਆ ਵਲੋਂ ਇਸ ’ਤੇ ਇਕ ਬਿਆਨ ਜ਼ਰੂਰ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਨਾਗਾ ਚੇਤੰਨਿਆ ਨੇ ਆਗਾਮੀ ਫ਼ਿਲਮ ‘ਬੰਗਾਰਾਜੂ’ ਦੀ ਪ੍ਰਮੋਸ਼ਨ ਦੌਰਾਨ ਇਕ ਇੰਟਰਵਿਊ ਦਿੱਤਾ ਹੈ, ਜਿਸ ’ਚ ਉਨ੍ਹਾਂ ਤਲਾਕ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਦੌਰਾਨ ਨਾਗਾ ਨੇ ਨਿੱਜੀ ਤੇ ਕੰਮਕਾਜੀ ਜ਼ਿੰਦਗੀ ਦੇ ਕਈ ਮੁੱਦਿਆਂ ’ਤੇ ਗੱਲਾਂ ਕੀਤੀਆਂ।

ਉਥੇ ਹੀ ਸਮੰਥਾ ਰੂਥ ਨਾਲ ਤਲਾਕ ’ਤੇ ਉਨ੍ਹਾਂ ਕਿਹਾ ਕਿ ਵੱਖ ਹੋਣਾ ਦੋਵਾਂ ਲਈ ਸਹੀ ਤੇ ਆਪਣੀ-ਆਪਣੀ ਖ਼ੁਸ਼ੀ ਹੈ। ਜੇਕਰ ਉਹ ਖ਼ੁਸ਼ ਹੈ ਤਾਂ ਮੈਂ ਵੀ ਖ਼ੁਸ਼ ਹਾਂ ਤੇ ਅਜਿਹੇ ਹਾਲਾਤ ’ਚ ਤਲਾਕ ਸਹੀ ਹੈ। ਨਾਗਾ ਦਾ ਇਹ ਇੰਟਰਵਿਊ ਇਸ ਸਮੇਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਨਾਗਾ ਤੇ ਸਮੰਥਾ ਨੇ 2 ਅਕਤੂਬਰ ਨੂੰ ਇਕ ਬਿਆਨ ਜਾਰੀ ਕਰਕੇ ਆਪਣੇ ਲਗਭਗ ਚਾਰ ਸਾਲ ਲੰਬੇ ਵਿਆਹ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਹੁਣ ਪਤੀ-ਪਤਨੀ ਦੇ ਰੂਪ ’ਚ ਇਕ-ਦੂਜੇ ਤੋਂ ਵੱਖ ਹੋ ਰਹੇ ਹਨ ਤੇ ਆਪਣੇ-ਆਪਣੇ ਰਸਤੇ ਚੁਣਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News