‘ਦਿ ਫੈਮਿਲੀ ਮੈਨ 2’ ’ਚ ਜ਼ਬਰਦਸਤ ਕਿਰਦਾਰ ਨਿਭਾਉਣ ਵਾਲੀ ਸਮੰਥਾ ਨੇ ਸਾਂਝੀ ਕੀਤੀ ਫਨੀ ਡਾਂਸ ਵੀਡੀਓ

Wednesday, Jul 14, 2021 - 05:33 PM (IST)

‘ਦਿ ਫੈਮਿਲੀ ਮੈਨ 2’ ’ਚ ਜ਼ਬਰਦਸਤ ਕਿਰਦਾਰ ਨਿਭਾਉਣ ਵਾਲੀ ਸਮੰਥਾ ਨੇ ਸਾਂਝੀ ਕੀਤੀ ਫਨੀ ਡਾਂਸ ਵੀਡੀਓ

ਮੁੰਬਈ (ਬਿਊਰੋ)– ਸਾਊਥ ਦੀ ਸਭ ਤੋਂ ਸਫਲ ਤੇ ਸੁਪਰਹਿੱਟ ਅਦਾਕਾਰਾ ਸਮੰਥਾ ਅਕੀਨੇਨੀ ਨੇ ਹਾਲ ਹੀ ’ਚ ਆਪਣਾ ਡਿਜੀਟਲ ਡੈਬਿਊ ਕੀਤਾ ਹੈ। ਸਮੰਥਾ ਪਿਛਲੇ ਮਹੀਨੇ 4 ਜੂਨ ਨੂੰ ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ ਸੀਰੀਜ਼ ‘ਦਿ ਫੈਮਿਲੀ ਮੈਨ 2’ ’ਚ ਨਜ਼ਰ ਆਈ ਸੀ।

ਇਸ ਸੀਰੀਜ਼ ’ਚ ਸਮੰਥਾ ਨੇ ਤਾਮਿਲ ਬਾਗ਼ੀ ਸੰਗਠਨ ਦੀ ਸਿਪਾਹੀ ਰਾਜ ਲਕਸ਼ਮੀ ਭਾਵ ਰਾਜੀ ਦਾ ਕਿਰਦਾਰ ਨਿਭਾਇਆ ਸੀ। ਸਮੰਥਾ ਨੇ ਜਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਇਆ, ਉਸ ਨਾਲ ਉਸ ਨੇ ਹਰ ਕਿਸੇ ਦੇ ਦਿਲ ’ਚ ਆਪਣੇ ਲਈ ਜਗ੍ਹਾ ਬਣਾ ਲਈ ਹੈ।

 
 
 
 
 
 
 
 
 
 
 
 
 
 
 
 

A post shared by Samantha Akkineni (@samantharuthprabhuoffl)

ਸੀਰੀਜ਼ ਰਿਲੀਜ਼ ਹੋਣ ਤੋਂ ਬਾਅਦ ਸਮੰਥਾ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਤੇ ਅਦਾਕਾਰਾ ਦੀ ਰੱਜ ਕੇ ਤਾਰੀਫ਼ ਕੀਤੀ ਗਈ। ਹੁਣ ਸਮੰਥਾ ਨੇ ਫ਼ਿਲਮ ਦੀ ਇਕ ਅਣਦੇਖੀ ਵੀਡੀਓ ਸਾਂਝੀ ਕੀਤੀ ਹੈ।

ਇਸ ਵੀਡੀਓ ’ਚ ਸਮੰਥਾ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ ਤੇ ਉਹ ਮਸਤੀ ’ਚ ਡਾਂਸ ਕਰ ਰਹੀ ਹੈ। ਇਸ ਦੌਰਾਨ ਸਮੰਥਾ ਨਾਲ ਹੀ ਗਾਣਾ ਵੀ ਗਾ ਰਹੀ ਹੈ ਤੇ ਪੂਰੇ ਮੂਡ ’ਚ ਕੈਮਰੇ ਵੱਲ ਦੇਖਦੇ ਹੋਏ ਡਾਂਸ ਮੂਵਜ਼ ਕਰਦੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News