ਇਸੇ ਮਹੀਨੇ ਘਰ ਬੈਠੇ ਦੋਖੇ ਵਿੱਕੀ ਕੌਸ਼ਲ ਦੀ ਫ਼ਿਲਮ ‘ਸੈਮ ਬਹਾਦਰ’, OTT ਰਿਲੀਜ਼ ਡੇਟ ਆਈ ਸਾਹਮਣੇ
Tuesday, Jan 23, 2024 - 12:03 PM (IST)
ਮੁੰਬਈ (ਬਿਊਰੋ)– ‘ਸੈਮ ਬਹਾਦਰ’ ’ਚ ਵਿੱਕੀ ਕੌਸ਼ਲ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋਈ ਸੀ। ‘ਐਨੀਮਲ’ ਨਾਲ ਮੁਕਾਬਲੇ ਦੇ ਬਾਵਜੂਦ ‘ਸੈਮ ਬਹਾਦਰ’ ਨੇ ਬਾਕਸ ਆਫਿਸ ’ਤੇ ਚੰਗਾ ਕਾਰੋਬਾਰ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਸੈਮ ਮਾਨੇਕਸ਼ਾਹ ਦੇ ਜੀਵਨ ’ਤੇ ਆਧਾਰਿਤ ਹੈ। ਫ਼ਿਲਮ ਨੂੰ ਆਲੋਚਕਾਂ ਤੋਂ ਚੰਗੀ ਸਮੀਖਿਆ ਮਿਲੀ। ਵੱਡੇ ਪਰਦੇ ’ਤੇ ਸਫ਼ਲ ਹੋਣ ਤੋਂ ਬਾਅਦ ਹੁਣ ਇਹ ਫ਼ਿਲਮ OTT ’ਤੇ ਆਉਣ ਲਈ ਤਿਆਰ ਹੈ। ਸੋਮਵਾਰ ਨੂੰ OTT ਪਲੇਟਫਾਰਮ ਨੇ ਇਕ ਪੋਸਟਰ ਦੇ ਨਾਲ ਐਲਾਨ ਕੀਤਾ ਕਿ ਕਦੋਂ ਘਰ ’ਚ ਫ਼ਿਲਮ ਦੇਖਣਾ ਸੰਭਵ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ’ਤੇ ਝੂਮਿਆ ਬਾਲੀਵੁੱਡ, ਕਿਹਾ– ‘ਪੂਰਾ ਦੇਸ਼ ਅਯੁੱਧਿਆ ’ਚ ਰਾਮ ਲੱਲਾ ਦੇ ਸਵਾਗਤ ਲਈ ਇਕਜੁੱਟ ਹੋਇਆ’
ਤੁਸੀਂ ਫ਼ਿਲਮ ਕਦੋਂ ਦੇਖਣ ਦੇ ਯੋਗ ਹੋਵੋਗੇ?
‘ਸੈਮ ਬਹਾਦਰ’ 1 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ ਗਣਤੰਤਰ ਦਿਵਸ ਦੇ ਮੌਕੇ ’ਤੇ OTT ’ਤੇ ਰਿਲੀਜ਼ ਹੋਵੇਗੀ। ਤੁਸੀਂ ਫ਼ਿਲਮ ਨੂੰ ZEE5 ’ਤੇ ਦੇਖ ਸਕੋਗੇ। ZEE5 ਨੇ ਫ਼ਿਲਮ ਦੇ ਪੋਸਟਰ ਦੇ ਨਾਲ ਲਿਖਿਆ, ‘‘ਇਕ ਦੂਰਦਰਸ਼ੀ ਨੇਤਾ, ਇਕ ਮਹਾਨ ਤੇ ਇਕ ਸੱਚਾ ਹੀਰੋ, ਸੈਮ ਤੁਹਾਡੀਆਂ ਸਕ੍ਰੀਨਾਂ ’ਤੇ ਰਾਜ ਕਰਨ ਲਈ ਤਿਆਰ ਹੈ। ‘ਸੈਮ ਬਹਾਦਰ’ ਦਾ ਪ੍ਰੀਮੀਅਰ 26 ਜਨਵਰੀ ਨੂੰ ZEE5 ’ਤੇ ਹੋਵੇਗਾ।’’
ਕਹਾਣੀ ਕੀ ਹੈ?
‘ਸੈਮ ਬਹਾਦਰ’ ਦੀ ਕਹਾਣੀ ਮੇਘਨਾ ਗੁਲਜ਼ਾਰ ਤੇ ਭਵਾਨੀ ਅਈਅਰ ਨੇ ਲਿਖੀ ਹੈ। ਫ਼ਿਲਮ ’ਚ ਵਿੱਕੀ ਕੌਸ਼ਲ, ਸਾਨਿਆ ਮਲਹੋਤਰਾ, ਫਾਤਿਮਾ ਸਨਾ ਸ਼ੇਖ ਤੇ ਮੁਹੰਮਦ ਜ਼ੀਸ਼ਾਨ ਆਯੂਬ ਵਰਗੇ ਕਲਾਕਾਰ ਹਨ। ਫ਼ਿਲਮ ’ਚ ਭਾਰਤ-ਪਾਕਿਸਤਾਨ ਯੁੱਧ ਨੂੰ ਵੀ ਦਰਸਾਇਆ ਗਿਆ ਹੈ, ਜਿਸ ਕਾਰਨ ਬੰਗਲਾਦੇਸ਼ ਦੀ ਰਚਨਾ ਹੋਈ।
ਫ਼ਿਲਮ ਨੂੰ ਜੀਵਨ ਬਦਲਣ ਵਾਲਾ ਤਜਰਬਾ ਦੱਸਿਆ
‘ਸੈਮ ਬਹਾਦਰ’ ਨੇ ਦੁਨੀਆ ਭਰ ’ਚ 130 ਕਰੋੜ ਰੁਪਏ ਇਕੱਠੇ ਕੀਤੇ। ਫ਼ਿਲਮ ਬਾਰੇ ਮੇਘਨਾ ਗੁਲਜ਼ਾਰ ਨੇ ਕਿਹਾ ਕਿ ‘ਸੈਮ ਬਹਾਦਰ’ ਬਣਾਉਣਾ ਉਸ ਲਈ ਜ਼ਿੰਦਗੀ ਬਦਲਣ ਵਾਲਾ ਅਨੁਭਵ ਸੀ। ਉਨ੍ਹਾਂ ਕਿਹਾ, ‘‘ਜੋ ਵੀ ਇਸ ਨੂੰ ਦੇਖੇਗਾ, ਉਹ ‘ਸੈਮ ਬਹਾਦਰ’ ਦੀ ਕਹਾਣੀ ਤੋਂ ਪ੍ਰੇਰਿਤ ਹੋਵੇਗਾ। ਮੈਨੂੰ ਪਤਾ ਸੀ ਕਿ ਵਿੱਕੀ ਕੌਸ਼ਲ ਇਸ ਰੋਲ ਲਈ ਪਰਫੈਕਟ ਸੀ। ਉਹ ਆਸਾਨੀ ਨਾਲ ਕਿਰਦਾਰ ’ਚ ਆ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ਆਈਡਲ ਤੇ ਰੋਲ ਮਾਡਲ ਸਦੀਵੀਂ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।