ਡੇਂਗੂ ਤੋਂ ਠੀਕ ਹੋਏ ਸਲਮਾਨ ਖ਼ਾਨ, ਸ਼ੁਰੂ ਕਰਨਗੇ ‘ਬਿੱਗ ਬੌਸ 16’ ਦੀ ਸ਼ੂਟਿੰਗ

Thursday, Oct 27, 2022 - 02:26 PM (IST)

ਡੇਂਗੂ ਤੋਂ ਠੀਕ ਹੋਏ ਸਲਮਾਨ ਖ਼ਾਨ, ਸ਼ੁਰੂ ਕਰਨਗੇ ‘ਬਿੱਗ ਬੌਸ 16’ ਦੀ ਸ਼ੂਟਿੰਗ

ਮੁੰਬਈ- ਹਾਲ ਹੀ ’ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਅਦਾਕਾਰ ਸਲਮਾਨ ਡੇਂਗੂ ਤੋਂ ਠੀਕ ਹੋ ਗਏ ਹਨ ਅਤੇ ਜਲਦ ਹੀ ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ। ਇਸ ਦੀ ਜਾਣਕਾਰੀ ਅਦਾਕਾਰ ਦੇ ਕਰੀਬੀ ਸੂਤਰ ਨੇ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ : ਗਾਇਕ ਕਨਿਕਾ ਕਪੂਰ ਨੇ ਬ੍ਰਿਟੇਨ ਦੇ ਨਵੇਂ PM ਨਾਲ ਕੀਤੀ ਮੁਲਾਕਾਤ, ਕਿਹਾ- ਰਿਸ਼ੀ ਸੁਨਕ ਨੂੰ ਮਿਲਣਾ ਮਾਣ ਵਾਲੀ ਗੱਲ ਹੈ

ਸਲਮਾਨ ਖ਼ਾਨ ਸਾਲ 2010 ਤੋਂ ਰਿਐਲਿਟੀ ਸ਼ੋਅ ‘ਬਿੱਗ ਬੌਸ’ ਨੂੰ ਹੋਸਟ ਕਰ ਰਹੇ ਹਨ। ਉਨ੍ਹਾਂ ਨੂੰ ਪਿਛਲੇ ਹਫ਼ਤੇ ਡੇਂਗੂ ਹੋ ਗਿਆ ਸੀ ਅਤੇ ਇਸ ਲਈ ਉਹ ਸ਼ੋਅ ਦੇ ਐਪੀਸੋਡ ‘ਵੀਕੈਂਡ ਕਾ ਵਾਰ’ ਦੀ ਸ਼ੂਟਿੰਗ ਕਰਨ ਦੇ ਯੋਗ ਨਹੀਂ ਸੀ, ਪਰ ਹੁਣ ਸੂਤਰ ਨੇ ਦੱਸਿਆ ਕਿ ਉਹ ਠੀਕ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਅਦਾਕਾਰ ‘ਵੀਕੈਂਡ ਕਾ ਵਾਰ’ ਦੀ ਸ਼ੂਟਿੰਗ ਕਰਨਗੇ।

PunjabKesari

ਜ਼ਿਕਰਯੋਗ ਇਹ ਹੈ ਕਿ ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਸਲਮਾਨ ਖ਼ਾਨ ਦੀ ਸਿਹਤ ਖ਼ਰਾਬ ਚੱਲ ਰਹੀ ਹੈ। ਡੇਂਗੂ ਹੋਣ ਕਾਰਨ ਉਨ੍ਹਾਂ ਦੀ ਫ਼ਿਲਮ ਤੇ ਸ਼ੋਅ ਦੀ ਸਾਰੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਰੋਗੇਸੀ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਵਿਗਨੇਸ਼ ਸ਼ਿਵਨ ਨੇ ਸਾਂਝੀ ਕੀਤੀ ਇਹ ਪੋਸਟ

ਰਿਪੋਰਟ ਮੁਤਾਬਕ ਸਲਮਾਨ ਖ਼ਾਨ ਪਿਛਲੇ ਦੋ ਹਫ਼ਤਿਆਂ ਤੋਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਡੇਂਗੂ ਹੋਣ ਦਾ ਪਤਾ ਲੱਗਾ ਤਾਂ ਸਲਮਾਨ ਦੀ ਸਿਹਤ ਨੂੰ ਦੇਖਦਿਆਂ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਇਹੀ ਵਜ੍ਹਾ ਹੈ ਕਿ ਸਲਮਾਨ ਖ਼ਾਨ ‘ਵੀਕੈਂਡ ਕਾ ਵਾਰ’ ਵੀ ਹੋਸਟ ਨਹੀਂ ਕਰ ਪਾਏ ਸੀ।


 


author

Shivani Bassan

Content Editor

Related News