‘ਬਿੱਗ ਬੌਸ 16’ ਸ਼ੁਰੂ ਹੋਣ ਤੋਂ ਪਹਿਲਾਂ ਮੁਕਾਬਲੇਬਾਜ਼ਾਂ ਨੂੰ ਸਲਮਾਨ ਖ਼ਾਨ ਦੀ ਚਿਤਾਵਨੀ, ਕਿਹਾ– ‘ਹੱਦ ’ਚ ਰਹਿਣਾ ਜ਼ਰੂਰੀ’
Wednesday, Sep 28, 2022 - 02:42 PM (IST)
ਮੁੰਬਈ (ਬਿਊਰੋ)– ਟੀ. ਵੀ. ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਦੀ ਪ੍ਰੈੱਸ ਕਾਨਫਰੰਸ ਮੰਗਲਵਾਰ ਸ਼ਾਮ ਨੂੰ ਹੋਈ। ਇਸ ਵਾਰ ਸ਼ੋਅ ’ਚ ਕਿਹੜੇ ਮੁਕਾਬਲੇਬਾਜ਼ ਆਉਣ ਵਾਲੇ ਹਨ, ਇਸ ’ਤੇ ਇਵੈਂਟ ’ਚ ਚਰਚਾ ਹੋਈ ਪਰ ਮੁਕਾਬਲੇਬਾਜ਼ਾਂ ਦੇ ਘਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ।
ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਕਈ ਵਾਰ ਮੁਕਾਬਲੇਬਾਜ਼ ਆਪਣੀ ਹੱਦ ਪਾਰ ਕਰਦੇ ਹਨ ਤੇ ਉਨ੍ਹਾਂ ਨੂੰ ਗੁੱਸਾ ਕਰਨ ’ਤੇ ਮਜਬੂਰ ਕਰ ਦਿੰਦੇ ਹਨ। ਇਸ ਵਾਰ ਕੁਝ ਹੱਦਾਂ ਤੈਅ ਕਰਨੀਆਂ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ
ਸਲਮਾਨ ਖ਼ਾਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੁਕਾਬਲੇਬਾਜ਼ਾਂ ਦਾ ਵਰਤਾਅ ਕਰਨ ਦਾ ਤਰੀਕਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਦਿਵਾਉਂਦਾ ਹੈ। ਕਈ ਵਾਰ ਉਹ ਆਪਣੀਆਂ ਹੱਦਾਂ ਪਾਰ ਕਰ ਬੈਠਦੇ ਹਨ, ਜਿਸ ਨੂੰ ਦੇਖ ਕੇ ਮੈਨੂੰ ਖ਼ਰਾਬ ਲੱਗਦਾ ਹੈ। ਸ਼ੋਅ ਤੁਸੀਂ ਇਕ ਘੰਟਾ ਦੇਖਦੇ ਹੋ, ਉਸ ’ਚ ਹੀ ਇਹ ਲੋਕ ਆਪਣੀਆਂ ਹੱਦਾਂ ਪਾਰ ਕਰ ਬੈਠਦੇ ਹਨ।
ਕਈ ਵਾਰ ਲੋਕ ਕੁਝ ਜ਼ਿਆਦਾ ਹੀ ਓਵਰ ਐਕਟਿੰਗ ਕਰ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਇਸ ਵਾਰ ਇਨ੍ਹਾਂ ਮੁਕਾਬਲੇਬਾਜ਼ਾਂ ਦੀਆਂ ਹੱਦਾਂ ਤੈਅ ਹੋਣੀਆਂ ਜ਼ਰੂਰੀ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।