ਸਲਮਾਨ ਖ਼ਾਨ ਦੀ ਬਦਲੀ ਲੁੱਕ, ਟ੍ਰਾਂਸਫਾਰਮੇਸ਼ਨ ਦੇਖ ਬੋਲੇ ਲੋਕ– ‘ਦਿ ਬੁੱਲ ਆ ਰਿਹਾ...’

Tuesday, Feb 06, 2024 - 04:56 PM (IST)

ਸਲਮਾਨ ਖ਼ਾਨ ਦੀ ਬਦਲੀ ਲੁੱਕ, ਟ੍ਰਾਂਸਫਾਰਮੇਸ਼ਨ ਦੇਖ ਬੋਲੇ ਲੋਕ– ‘ਦਿ ਬੁੱਲ ਆ ਰਿਹਾ...’

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਨੂੰ ਹੋਸਟ ਕਰਨ ਤੋਂ ਬਾਅਦ ਸਲਮਾਨ ਖ਼ਾਨ ਨੇ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਲਈ ਉਹ ਆਪਣੀ ਫਿਟਨੈੱਸ ’ਤੇ ਕੰਮ ਕਰ ਰਹੇ ਹਨ। ਫਿਟਨੈੱਸ ’ਤੇ ਕੰਮ ਕਰਦਿਆਂ ਉਨ੍ਹਾਂ ਨੇ ਇਕ ਸ਼ਾਨਦਾਰ ਬਦਲਾਅ ਕੀਤਾ ਹੈ। ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਇਸ ਵਾਇਰਲ ਤਸਵੀਰ ’ਚ ਉਨ੍ਹਾਂ ਦਾ ਸ਼ਾਨਦਾਰ ਬਦਲਾਅ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਇਸ ਬਦਲਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਸੋਮਵਾਰ ਨੂੰ ਸਲਮਾਨ ਦੇ ਬਾਂਦਰਾ ਸਥਿਤ ਘਰ ’ਚ ਇਕ ਫੈਨ ਨੇ ਭਾਈਜਾਨ ਨਾਲ ਤਸਵੀਰ ਖਿਚਵਾਈ ਤੇ ਐਕਸ ’ਤੇ ਸ਼ੇਅਰ ਕੀਤੀ।

PunjabKesari

ਇਸ ਤਸਵੀਰ ’ਚ ਸਲਮਾਨ ਖ਼ਾਨ ਬਲੈਕ ਵੈਸਟ ਤੇ ਹਰੇ ਟਰਾਊਜ਼ਰ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਲੇਟੀ ਰੰਗ ਦੀ ਟੋਪੀ ਵੀ ਪਹਿਨੀ ਹੈ। ਸਲਮਾਨ ਆਪਣੇ ਪ੍ਰਸ਼ੰਸਕ ਨਾਲ ਤਸਵੀਰ ਲਈ ਮੁਸਕਰਾਉਂਦੇ ਪੋਜ਼ ਦੇ ਰਹੇ ਹਨ।

PunjabKesari

ਜਿਵੇਂ ਹੀ ਇਹ ਤਸਵੀਰ ਵਾਇਰਲ ਹੋਈ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਲਮਾਨ ਖ਼ਾਨ ‘ਟਾਈਗਰ 3’ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਆਪਣੇ ਲੁੱਕ ਨੂੰ ਲੁਕਾਉਂਦੇ ਨਜ਼ਰ ਆ ਰਹੇ ਹਨ। ਉਹ ਚੁੱਪਚਾਪ ਆਪਣੇ ਅਗਲੇ ਪ੍ਰਾਜੈਕਟ ਦੀ ਤਿਆਰੀ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਫ਼ਿਲਮ ‘ਦਿ ਬੁੱਲ’ ’ਚ ਸਲਮਾਨ ਖ਼ਾਨ ਮੁੱਖ ਭੂਮਿਕਾ ਨਿਭਾਉਣਗੇ। ਇਸ ’ਚ ਉਹ ਬ੍ਰਿਗੇਡੀਅਰ ਫਾਰੂਕ ਬਲਸਾਰਾ ਦੀ ਭੂਮਿਕਾ ਨਿਭਾਉਣਗੇ। ਦੇਸ਼ ਭਗਤੀ ’ਤੇ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ਵਿਸ਼ਨੂੰਵਰਧਨ ਕਰਨਗੇ।

PunjabKesari

ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਨੂੰ ਆਪਣੇ ਕਿਰਦਾਰ ਨੂੰ ਜ਼ਿੰਦਾ ਕਰਨ ਲਈ ਭਾਰੀ ਸਰੀਰਕ ਬਦਲਾਅ ਤੋਂ ਲੰਘਣਾ ਪੈਂਦਾ ਹੈ। ਫ਼ਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਫ਼ਿਲਮ ਅਸਲ ਜ਼ਿੰਦਗੀ ਦੇ ਹੀਰੋ ’ਤੇ ਆਧਾਰਿਤ ਹੈ।

ਸਲਮਾਨ ਖ਼ਾਨ 1988 ’ਚ ਮਾਲਦੀਵ ’ਚ ‘ਆਪ੍ਰੇਸ਼ਨ ਕੈਕਟਸ’ ਦੀ ਅਗਵਾਈ ਕਰਨ ਵਾਲੇ ਫਾਰੂਕ ਬੁਲਾਸਰ ਦੇ ਕਿਰਦਾਰ ’ਚ ਨਜ਼ਰ ਆਉਣਗੇ। ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨਜ਼ ਇਸ ਨੂੰ ਪ੍ਰੋਡਿਊਸ ਕਰ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਫਰਵਰੀ ’ਚ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News