ਬਾਲੀਵੁੱਡ ਛੱਡ ਸਾਊਥ ਫ਼ਿਲਮਾਂ ਦਾ ਰੁਖ਼ ਕਰਨ ਦਾ ਮਨ ਬਣਾ ਰਹੇ ਸਲਮਾਨ ਖ਼ਾਨ? ਆਖੀ ਵੱਡੀ ਗੱਲ

10/02/2022 10:23:06 AM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ‘ਬਿੱਗ ਬੌਸ 16’ ਦੀ ਸ਼ੁਰੂਆਤ ਹੋ ਚੁੱਕੀ ਹੈ, ਉਥੇ ਚਿਰੰਜੀਵੀ ਨਾਲ ਉਨ੍ਹਾਂ ਦੀ ਸਾਊਥ ਫ਼ਿਲਮ ‘ਗੌਡ ਫਾਦਰ’ ਦਾ ਟਰੇਲਰ ਵੀ ਸਾਹਮਣੇ ਆ ਚੁੱਕਾ ਹੈ। ਹੁਣ ਭਾਵੇਂ ਹੀ ਫ਼ਿਲਮ ’ਚ ਉਨ੍ਹਾਂ ਦਾ ਕੈਮਿਓ ਹੀ ਹੋਵੇ ਪਰ ਪ੍ਰਸ਼ੰਸਕ ਇਸ ਗੱਲ ਤੋਂ ਬੇਹੱਦ ਉਤਸ਼ਾਹਿਤ ਹਨ ਕਿ ਸਲਮਾਨ ਵੀ ਸਾਊਥ ਨਾਲ ਜੁੜਨ ਜਾ ਰਹੇ ਹਨ ਪਰ ਇਹ ਕੀ, ਸਲਮਾਨ ਨੇ ਇਹ ਕੀ ਕਹਿ ਦਿੱਤਾ ਹੈ? ਕੀ ਉਹ ਸਾਊਥ ਇੰਡਸਟਰੀ ਨਾਲ ਇੰਨੇ ਜੁੜ ਗਏ ਹਨ ਕਿ ਬਾਲੀਵੁੱਡ ਛੱਡਣ ਦਾ ਮਨ ਬਣਾ ਰਹੇ ਹਨ?

‘ਗੌਡ ਫਾਦਰ’ ਫ਼ਿਲਮ ਦਾ ਟਰੇਲਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਹੈ। ਫ਼ਿਲਮ ਦੁਸਹਿਰੇ ਮੌਕੇ ਯਾਨੀ 5 ਅਕਤੂਬਰ ਨੂੰ ਦੇਸ਼ ਭਰ ’ਚ ਰਿਲੀਜ਼ ਕੀਤੀ ਜਾਵੇਗੀ। ਟਰੇਲਰ ਨੂੰ ਮਿਲਦੇ ਜ਼ਬਰਦਸਤ ਰਿਸਪਾਂਸ ਨੂੰ ਦੇਖਦਿਆਂ ਸਲਮਾਨ ਵੀ ਸ਼ਾਇਦ ਸਾਊਥ ਦਾ ਹੀ ਰੁਖ਼ ਕਰਨ ਦਾ ਮਨ ਬਣਾ ਰਹੇ ਹਨ। ਉਥੇ ਹਾਲੀਵੁੱਡ ਸਿਨੇਮਾ ਵੱਲ ਰੁਖ਼ ਕਰਦਿਆਂ ਕਈ ਸਿਤਾਰਿਆਂ ਨੂੰ ਸਲਾਹ ਦਿੰਦੇ ਵੀ ਦਿਖ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ

ਦੱਸ ਦੇਈਏ ਕਿ ਨਾ ਤਾਂ ਸਲਮਾਨ ਬਾਲੀਵੁੱਡ ਛੱਡ ਰਹੇ ਹਨ ਤੇ ਨਾ ਹੀ ਸਾਊਥ ’ਚ ਵਸਣ ਦੀ ਪਲਾਨਿੰਗ ਕਰ ਰਹੇ ਹਨ। ਹਾਂ ਪਰ ਸਾਊਥ ਇੰਡਸਟਰੀ ਤੋਂ ਮਿਲਣ ਵਾਲੇ ਪਿਆਰ ਤੋਂ ਜ਼ਰੂਰ ਉਹ ਖ਼ੁਸ਼ ਹੋ ਗਏ ਹਨ। ਉਥੋਂ ਦੇ ਲੋਕਾਂ ਦਾ ਸਿਨੇਮਾ ਪ੍ਰਤੀ ਪਿਆਰ ਦੇਖ ਕੇ ਸਲਮਾਨ ਕਾਫੀ ਖ਼ੁਸ਼ ਹਨ। ਟਰੇਲਰ ਲਾਂਚ ਇਵੈਂਟ ਦੌਰਾਨ ਸਲਮਾਨ ਖ਼ਾਨ ਨੇ ਦੱਸਿਆ ਕਿ ਉਹ ਸਾਊਥ ਫ਼ਿਲਮਾਂ ਕਰਨ ’ਚ ਕਿੰਨੀ ਦਿਲਚਸਪੀ ਰੱਖਦੇ ਹਨ। ਉਹ ਉਥੋਂ ਦੇ ਪ੍ਰਸ਼ੰਸਕਾਂ ਨੂੰ ਹਿੰਦੀ ਸਿਨੇਮਾ ਵੱਲ ਲਿਆਉਣਾ ਚਾਹੁੰਦੇ ਹਨ। ਸਲਮਾਨ ਖ਼ਾਨ ਮੰਨਦੇ ਹਨ ਕਿ ਸਿਨੇਮਾ ਸਿਰਫ ਇਕ ਹੈ, ਭਾਸ਼ਾਵਾਂ ਅਲੱਗ ਹਨ।

ਟਰੇਲਰ ਲਾਂਚ ਇਵੈਂਟ ਦੌਰਾਨ ਸਲਮਾਨ ਨੇ ਕਿਹਾ, ‘‘ਦੇਖੋ, ਲੋਕ ਹਾਲੀਵੁੱਡ ਜਾਣਾ ਚਾਹੁੰਦੇ ਹਨ, ਮੈਂ ਸਾਊਥ ਜਾਣਾ ਚਾਹੁੰਦਾ ਹਾਂ। ਗੱਲ ਇਹ ਹੈ ਕਿ ਜੇਕਰ ਅਸੀਂ ਸਾਰੇ ਇਕੱਠੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਸੋਚੋ ਕਿੰਨੀ ਜ਼ਿਆਦਾ ਗਿਣਤੀ ’ਚ ਲੋਕ ਸਾਡੇ ਕੋਲ ਆਉਣਗੇ। ਲੋਕ ਨਾਰਥ ’ਚ ਵੀ ਦੇਖਣਗੇ, ਸਾਊਥ ’ਚ ਵੀ ਦੇਖਣਗੇ। ਸਾਰਿਆਂ ਕੋਲ ਸਿਨੇਮਾਘਰ ਹਨ। ਪ੍ਰਸ਼ੰਸਕ ਜਾਣਗੇ ਮੈਨੂੰ ਦੇਖਣਗੇ। ਮੇਰੇ ਪ੍ਰਸ਼ੰਸਕ ਚਿਰੰਜੀਵੀ ਦੇ ਪ੍ਰਸ਼ੰਸਕ ਬਣ ਜਾਣਗੇ। ਇਨ੍ਹਾਂ ਦੇ ਪ੍ਰਸ਼ੰਸਕ ਮੇਰੇ ਬਣ ਜਾਣਗੇ। ਇਸ ਨਾਲ ਸਾਰੇ ਅੱਗੇ ਵਧਣਗੇ ਤੇ ਸਿਰਫ ਅੱਗੇ ਹੀ ਵਧਣਗੇ। ਇਹ ਨੰਬਰਸ ਬਹੁਤ ਵੱਡੇ ਹੋ ਜਾਣਗੇ। ਫਿਰ ਲੋਕ 300-400 ਕਰੋੜ ਦੀਆਂ ਗੱਲਾਂ ਇੰਝ ਹੀ ਕਰਨਗੇ ਤੇ ਅਜਿਹਾ ਹੀ ਰਿਹਾ ਤਾਂ 300-400 ਕੀ ਅਸੀਂ 3000-4000 ਕਰੋੜ ਦਾ ਵੀ ਅੰਕੜਾ ਪਾ ਕਰ ਲਵਾਂਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News