ਸੰਜੇ ਦੱਤ ਨੂੰ ਸਲਮਾਨ ਦੇਣਗੇ ਵੱਡਾ ਸਰਪ੍ਰਾਈਜ਼
Friday, Feb 26, 2016 - 02:07 PM (IST)

ਪੁਣੇ- ਬਾਲੀਵੁੱਡ ਅਦਾਕਾਰ ਸੰਜੇ ਦੱਤ ਸਜ਼ਾ ਦੇ ਬਾਅਦ ਵੀਰਵਾਰ ਨੂੰ ਜੇਲ ਤੋਂ ਆਜ਼ਾਦ ਵਿਅਕਤੀ ਦੇ ਤੌਰ ''ਤੇ ਬਾਹਰ ਆ ਗਏ ਹਨ। ਸੰਜੇ ਦੱਤ ਦੀ ਰਿਹਾਈ ਨਾਲ ਫੈਂਸ ਤੋਂ ਲੈ ਕੇ ਪਰਿਵਾਰ ਅਤੇ ਦੋਸਤਾਂ ''ਚ ਖੁਸ਼ੀ ਦਾ ਮਾਹੌਲ ਹੈ।
ਸੰਜੇ ਦੱਤ ਦੇ ਖਾਸ ਦੋਸਤ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਤਾਂ ਮੁੰਬਈ ਏਅਰਪੋਰਟ ''ਤੇ ਆਪਣੇ ਚਾਰ ਬਾਜੀਗਾਰਡ ਭੇਜੇ ਸਨ ਤਾਂਕਿ ਸੁਰੱਖਿਆ ''ਚ ਕੋਈ ਪਰੇਸ਼ਾਨੀ ਨਾ ਆਵੇ, ਕਿਉਂਕਿ ਉੱਥੇ ਕਾਫੀ ਭੀੜ ਸੀ। ਹੁਣ ਸਲਮਾਨ ਨੇ ਸੰਜੇ ਲਈ ਖਾਸ ਯੋਜਨਾ ਵੀ ਕੀਤੀ ਹੈ।
ਮੀਡੀਆ ''ਚ ਚੱਲ ਰਹੀ ਰਿਪੋਰਟਸ ਅਨੁਸਾਰ ਸਲਮਾਨ ਨੇ ਸੰਜੇ ਦੱਤ ਅਤੇ ਉਨ੍ਹਾਂ ਦੇ ਦੋਸਤਾਂ ਲਈ ਆਪਣੇ ਪਨਵਲ ਸਥਿਤ ਫਾਰਮਹਾਊਸ ''ਤੇ ਸਮੇਂ ਬਿਤਾਉਣ ਲਈ ਖਾਸ ਇੰਤਜ਼ਾਮ ਕੀਤੇ ਹਨ। ਸਲਮਾਨ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਮੀਡੀਆ ਤੋਂ ਦੂਰ ਰਹਿ ਕੇ ਸੰਜੇ ਕੁਝ ਆਰਾਮ ਦੇ ਪਲ ਬਿਤਾ ਸਕਣ ਅਤੇ ਉਨ੍ਹਾਂ ਨੂੰ ਕੋਈ ਪਰੇਸ਼ਾਨ ਨਾ ਕਰੇ। ਇਸੇ ਫਾਰਮ ਹਾਊਸ ''ਤੇ ਸੈਲੀਬ੍ਰੇਸ਼ਨ ਵੀ ਹੋਵੇਗਾ।