ਸਲਮਾਨ ਖ਼ਾਨ ਨੇ ਕੀਤੀ ਫਰੰਟਲਾਈਨ ਵਰਕਰਾਂ ਦੀ ਮਦਦ, ਵੀਡੀਓ ਹੋਈ ਵਾਇਰਲ
Monday, Apr 26, 2021 - 03:12 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ’ਚ ਅਹਿਮ ਭੂਮਿਕਾ ਨਿਭਾਅ ਰਹੇ ਫਰੰਟਲਾਈਨ ਵਰਕਰਾਂ ਲਈ ਐਤਵਾਰ ਨੂੰ ਖਾਣੇ ਦੇ 5 ਹਜ਼ਾਰ ਪੈਕੇਟ ਭੇਜੇ।
ਸਲਮਾਨ ਖ਼ਾਨ ਖਾਣਾ ਪੈਕ ਕਰਕੇ ਭੇਜਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਬਾਂਦਰਾ ਸਥਿਤ ਰੈਸਟੋਰੈਂਟ ਪਹੁੰਚੇ। ਯੁਵਾ ਸੈਨਾ ਦੇ ਮੈਂਬਰ ਰਾਹੁਲ ਕਨਲ ਨੇ ਟਵਿਟਰ ’ਤੇ ਅਦਾਕਾਰ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ’ਚ ਸਲਮਾਨ ਖ਼ਾਨ ਰੈਸਟੋਰੈਂਟ ’ਚ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅੱਜ ਵਿਆਹ ਦੇ ਬੰਧਨ ’ਚ ਬੱਝਣਗੇ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ, 10 ਕਿਲੋ ਦਾ ਪਹਿਨੇਗੀ ਲਹਿੰਗਾ
ਕਨਲ ਨੇ ਲਿਖਿਆ, ‘ਇਕ ਵੱਡੀ ਟੀਮ। ਉਥੇ ਪਹੁੰਚਣ ਲਈ ਸਲਮਾਨ ਦਾ ਧੰਨਵਾਦ ਕਿਵੇਂ ਅਦਾ ਕਰਾ। ਉਹ ਜਦੋਂ ਖਾਣੇ ਦੀਆਂ ਵਸਤਾਂ ਦੀ ਨਿਗਰਾਨੀ ਲਈ ਅਚਾਨਕ ਆ ਜਾਣ ਤਾਂ ਤੁਸੀਂ ਇਸ ਤੋਂ ਜ਼ਿਆਦਾ ਹੋਰ ਕੀ ਮੰਗ ਸਕਦੇ ਹੋ।’
ਕਨਲ ਨੇ ਟਵੀਟ ਕਰਕੇ ਦੱਸਿਆ ਕਿ ਸਲਮਾਨ ਖ਼ਾਨ ਨੇ ਫਰੰਟਲਾਈਨ ਵਰਕਰਾਂ ਨੂੰ ਖਾਣੇ ਦੇ 5 ਹਜ਼ਾਰ ਪੈਕੇਟ ਭੇਜੇ ਹਨ।
ਸਲਮਾਨ ਖ਼ਾਨ ਛੇਤੀ ਹੀ ਫ਼ਿਲਮ ‘ਰਾਧੇ’ ’ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ’ਚ ਫ਼ਿਲਮ ਦਾ ਟਰੇਲਰ ਤੇ ਇਕ ਗੀਤ ਵੀ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਈਦ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਸਲਮਾਨ ਖ਼ਾਨ ਦੇ ਇਸ ਕੰਮ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।