ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

04/06/2022 10:32:45 AM

ਮੁੰਬਈ (ਭਾਸ਼ਾ)– ਬੰਬੇ ਹਾਈ ਕੋਰਟ ਨੇ ਇਕ ਹੇਠਲੀ ਅਦਾਲਤ ਵਲੋਂ ਅਦਾਕਾਰ ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ ਮੰਗਲਵਾਰ 5 ਮਈ ਤੱਕ ਰੋਕ ਲਗਾ ਦਿੱਤੀ ਗਈ ਹੈ, ਜਦਕਿ ਇਕ ਮੈਜਿਸਟਰੇਟ ਅਦਾਲਤ ਨੇ ਉਨ੍ਹਾਂ ਨੂੰ ਇਸੇ ਮਾਮਲੇ ’ਚ 9 ਮਈ ਤੱਕ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ।

ਮੁੰਬਈ ਦੀ ਇਕ ਸਥਾਨਕ ਅਦਾਲਤ ਨੇ 2019 ਦੇ ਇਕ ਵਿਵਾਦ ਸਬੰਧੀ ਇਕ ਪੱਤਰਕਾਰ ਵਲੋਂ ਦਾਇਰ ਸ਼ਿਕਾਇਤ ’ਤੇ ਸਲਮਾਨ ਤੇ ਉਨ੍ਹਾਂ ਦੇ ਅੰਗਰੱਖਿਅਕ ਨਵਾਜ਼ ਸ਼ੇਖ ਵਿਰੁੱਧ ਸੰਮਨ ਜਾਰੀ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਪੱਤਰਕਾਰ ਅਸ਼ੋਕ ਪਾਂਡੇ ਨੇ ਸਲਮਾਨ ਤੇ ਉਨ੍ਹਾਂ ਦੇ ਅੰਗਰੱਖਿਅਕ ਨਵਾਜ਼ ’ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ ਤੇ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਸੀ।

ਅਸ਼ੋਕ ਨੇ ਦੋਸ਼ ਲਾਇਆ ਕਿ ਸਲਮਾਨ ਨੇ ਅਪ੍ਰੈਲ 2019 ’ਚ ਮੁੰਬਈ ਦੀ ਇਕ ਸੜਕ ’ਤੇ ਸਾਈਕਲ ਚਲਾਉਂਦੇ ਸਮੇਂ ਉਸ ਦਾ ਮੋਬਾਇਲ ਫੋਨ ਖੋਹ ਲਿਆ ਸੀ। ਉਦੋਂ ਕੁਝ ਮੀਡੀਆ ਵਾਲੇ ਸਲਮਾਨ ਦੀਆਂ ਤਸਵੀਰਾਂ ਲੈ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News