ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ, ਅਲਰਟ 'ਤੇ ਮੁੰਬਈ ਪੁਲਸ, ਵਧਾਈ ਸੁਰੱਖਿਆ

Wednesday, Nov 29, 2023 - 11:06 AM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ, ਅਲਰਟ 'ਤੇ ਮੁੰਬਈ ਪੁਲਸ, ਵਧਾਈ ਸੁਰੱਖਿਆ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਫੇਸਬੁੱਕ ਪੋਸਟ ਰਾਹੀਂ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਇਹ ਜਾਣਕਾਰੀ ਮੁੰਬਈ ਪੁਲਸ ਦੇ ਹਵਾਲੇ ਨਾਲ ਸਾਹਮਣੇ ਆਈ ਹੈ। 'ਟਾਈਗਰ 3' ਦੇ ਅਦਾਕਾਰ ਨੂੰ ਵੀ ਅਲਰਟ ਰਹਿਣ ਲਈ ਕਿਹਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਧਮਕੀ ਮਗਰੋਂ ਸਲਮਾਨ ਨੂੰ ਮੁੰਬਈ ਪੁਲਸ ਵਲੋਂ ਪਹਿਲਾਂ ਹੀ ਵਾਈ-ਪਲੱਸ ਸੁਰੱਖਿਆ ਦਿੱਤੀ ਹੋਈ ਹੈ।  

   PunjabKesari

ਫੇਸਬੁੱਕ ਪੋਸਟ 'ਚ ਦਿੱਤੀ ਧਮਕੀ
ਬੀਤੇ ਐਤਵਾਰ ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੂਵਰ ’ਚ ਵ੍ਹਾਈਟ ਰਾਕ ਏਰੀਆ ਸਥਿਤ ਘਰ ’ਤੇ ਫਾਇਰਿੰਗ ਕੀਤੀ ਗਈ ਸੀ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ’ਤੇ ਇਕ ਪੋਸਟ ਦੇ ਜ਼ਰੀਏ ਦਾਅਵਾ ਕੀਤਾ ਕਿ ਇਹ ਗੋਲ਼ੀਬਾਰੀ ਉਸ ਨੇ ਕਰਵਾਈ ਹੈ। ਉਸ ਨੇ ਅੱਗੇ ਲਿਖਿਆ ਕਿ ਇਹ ਫਾਇਰਿੰਗ ਸਲਮਾਨ ਖ਼ਾਨ ਲਈ ਵੀ ਸੰਦੇਸ਼ ਹੈ। ਉਸ (ਸਲਮਾਨ) ਨੂੰ ਵਹਿਮ ਹੈ ਕਿ ਦਾਊਦ ਉਸ ਦੀ ਮਦਦ ਕਰ ਦੇਵੇਗਾ, ਪਰ ਉਸ ਨੂੰ ਕੋਈ ਨਹੀਂ ਬਚਾ ਸਕਦਾ। ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟ ਵਿਚ ਗਿੱਪੀ ਗਰੇਵਾਲ ਨੂੰ ਕਿਹਾ, "ਤੂੰ ਸਿੱਧੂ ਮੂਸੇਵਾਲਾ ਦੇ ਮਰਨ 'ਤੇ ਬਹੁਤ ਓਵਰਐਕਟਿੰਗ ਕੀਤੀ ਹੈ। ਤੈਨੂੰ ਸਭ ਪਤਾ ਸੀ ਕਿ ਇਹ ਕਿੰਨਾ ਹੰਕਾਰਿਆ ਬੰਦਾ ਸੀ ਤੇ ਕਿਹੜੇ-ਕਿਹੜੇ ਕ੍ਰਿਮੀਨਲ ਬੰਦਿਆ ਦੇ ਸੰਪਰਕ ਵਿਚ ਸੀ। ਜਦੋਂ ਤਕ ਵਿੱਕੀ ਮਿੱਢੂਖੇੜਾ ਜਿਉਂਦਾ ਸੀ ਤੂੰ ਅੱਗੇ ਪਿੱਛੇ ਤੁਰਿਆ ਫ਼ਿਰਦਾ ਸੀ, ਬਾਅਦ 'ਚ ਸਿੱਧੂ ਦਾ ਜ਼ਿਆਦਾ ਦੁੱਖ ਹੋ ਗਿਆ ਤੈਨੂੰ। ਰਡਾਰ 'ਚ ਆ ਗਿਆ ਤੂੰ ਵੀ ਹੁਣ ਦੱਸਦੇ ਹਾਂ ਤੈਨੂੰ ਹੁਣ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਅਜੇ ਫ਼ਿਲਮ ਛੇਤੀ ਹੀ ਆਵੇਗੀ, ਤਿਆਰ ਰਹਿ। ਕਿਸੇ ਵੀ ਦੇਸ਼ 'ਚ ਭੱਜ ਲਓ ਚੇਤੇ ਰੱਖਿਓ ਮੌਤ ਨੰ ਕਿਸੇ ਜਗ੍ਹਾ ਦਾ ਵੀਜ਼ਾ ਨਹੀਂ ਲੈਣਾ ਪੈਂਦਾ ਇੰਨੇ ਜਿੱਥੇ ਆਉਣਾ ਆ ਹੀ ਜਾਣਾ।"

PunjabKesari

ਮਾਰਚ 'ਚ ਵੀ ਸਲਮਾਨ ਨੂੰ ਮਿਲੀ ਸੀ ਧਮਕੀ 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ 'ਚ ਸਲਮਾਨ ਨੂੰ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਵੱਲੋਂ ਧਮਕੀ ਭਰਿਆ ਮੇਲ ਮਿਲਿਆ ਸੀ। ਇਸ ਨੂੰ ਲੈ ਕੇ ਮੁੰਬਈ ਪੁਲਸ ਨੇ ਸਲਮਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ ਅਤੇ ਮਾਮਲਾ ਵੀ ਦਰਜ ਕੀਤਾ ਸੀ। ਬਿਸ਼ਨੋਈ ਇਸ ਸਮੇਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ) ਦੁਆਰਾ ਜਾਂਚ ਕੀਤੇ ਗਏ ਡਰੱਗ ਤਸਕਰੀ ਮਾਮਲੇ 'ਚ ਸਲਾਖਾਂ ਪਿੱਛੇ ਹੈ। 

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News