ਸਲਮਾਨ ਨੇ ''ਬਿੱਗ ਬੌਸ 16'' ਨੂੰ ਹੋਸਟ ਕਰਨ ਲਈ ਰੱਖੀ ਇਹ ਵੱਡੀ ਸ਼ਰਤ, ਸੁਣ ਮੇਕਰਸ ਦੇ ਵੀ ਉੱਡਣਗੇ ਹੋਸ਼

Tuesday, Feb 01, 2022 - 05:30 PM (IST)

ਸਲਮਾਨ ਨੇ ''ਬਿੱਗ ਬੌਸ 16'' ਨੂੰ ਹੋਸਟ ਕਰਨ ਲਈ ਰੱਖੀ ਇਹ ਵੱਡੀ ਸ਼ਰਤ, ਸੁਣ ਮੇਕਰਸ ਦੇ ਵੀ ਉੱਡਣਗੇ ਹੋਸ਼

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਵੱਲੋਂ ਹੋਸਟ ਕੀਤਾ ਵਿਵਾਦਿਤ ਸ਼ੋਅ 'ਬਿੱਗ ਬੌਸ' ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ। ਇਸ ਸ਼ੋਅ 'ਚ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਦੇਖਣ ਨੂੰ ਮਿਲਦਾ ਹੈ। ਇਸ ਸਿਲਸਿਲੇ 'ਚ 'ਬਿੱਗ ਬੌਸ 15' ਦਾ ਸਫ਼ਰ ਵੀ ਬੇਹੱਦ ਸ਼ਾਨਦਾਰ ਤਰੀਕੇ ਨਾਲ ਖ਼ਤਮ ਹੋਇਆ। ਇਸ ਸੀਜ਼ਨ ਦੀ ਟਰਾਫੀ ਟੀ. ਵੀ. ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਜਿੱਤੀ ਹੈ। ਇਸ ਦੇ ਨਾਲ ਹੀ ਪ੍ਰਤੀਕ ਸਹਿਜਪਾਲ ਇਸ ਸ਼ੋਅ ਦੇ ਪਹਿਲੇ ਰਨਰ-ਅੱਪ ਰਹੇ ਹਨ। 'ਬਿੱਗ ਬੌਸ 15' ਦੇ ਖ਼ਤਮ ਹੋਣ ਤੋਂ ਬਾਅਦ ਹੁਣ ਦਰਸ਼ਕ ਇਸ ਵਿਵਾਦਿਤ ਸ਼ੋਅ ਦੇ ਅਗਲੇ ਸੀਜ਼ਨ ਯਾਨੀ 'ਬਿੱਗ ਬੌਸ 16' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸਲਮਾਨ ਖ਼ਾਨ ਨੇ 'ਬਿੱਗ ਬੌਸ 16' ਦੀ ਮੇਜ਼ਬਾਨੀ ਲਈ ਅਜਿਹੀ ਸ਼ਰਤ ਰੱਖੀ ਹੈ, ਜਿਸ ਨਾਲ ਸ਼ੋਅ ਦੇ ਮੇਕਰਸ ਦੇ ਹੋਸ਼ ਉੱਡ ਜਾਣਗੇ।

 
 
 
 
 
 
 
 
 
 
 
 
 
 
 

A post shared by ColorsTV (@colorstv)

ਦੀਪਿਕਾ ਪਾਦੂਕੋਣ ਆਪਣੀ ਆਉਣ ਵਾਲੀ ਫ਼ਿਲਮ 'ਗਹਿਰਾਈਆਂ' ਦੀ ਪੂਰੀ ਟੀਮ ਨਾਲ 'ਬਿੱਗ ਬੌਸ 15' ਦੇ ਫਿਨਾਲੇ 'ਚ ਪਹੁੰਚੀ ਸੀ। ਇਸ ਦੌਰਾਨ ਦੀਪਿਕਾ ਨੇ ਸਲਮਾਨ ਤੋਂ ਪੁੱਛਿਆ, 'ਕੀ ਉਹ ਬਿੱਗ ਬੌਸ 16 ਨੂੰ ਹੋਸਟ ਕਰੇਗਾ ਜਾਂ ਨਹੀਂ?' ਇਸ 'ਤੇ ਸਲਮਾਨ ਖਾਨ ਨੇ ਮਜ਼ੇਦਾਰ ਅੰਦਾਜ਼ 'ਚ ਕਿਹਾ, 'ਉਹ ਉਦੋਂ ਹੀ ਇਸ ਸ਼ੋਅ ਨੂੰ ਹੋਸਟ ਕਰਨਗੇ ਜਦੋਂ ਮੇਕਰਸ ਉਨ੍ਹਾਂ ਦੀ ਫੀਸ ਵਧਾ ਦੇਣਗੇ। ਨਹੀਂ ਤਾਂ ਮੈਂ ਨਹੀਂ ਕਰਾਂਗਾ।' ਇਹ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗੇ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਅਗਲੇ ਸੀਜ਼ਨ ਦੀ ਮੇਜ਼ਬਾਨੀ ਜ਼ਰੂਰ ਕਰਨਗੇ। 

ਦੂਜੇ ਪਾਸੇ ਦੀਪਿਕਾ ਪਾਦੂਕੋਣ ਨੇ ਸਲਮਾਨ 'ਤੇ ਵਿਅੰਗ ਕੱਸਦੇ ਹੋਏ ਕਿਹਾ, ''ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਸਿਧਾਂਤ ਚਤੁਰਵੇਦੀ ਨੂੰ ਕਿੱਸ ਕਰਨਾ ਪਵੇਗਾ।' ਇਹ ਸੁਣ ਕੇ ਸਲਮਾਨ ਨੇ ਤੁਰੰਤ ਆਪਣਾ ਬਿਆਨ ਬਦਲ ਲਿਆ ਅਤੇ ਕਿਹਾ, 'ਬਿੱਗ ਬੌਸ ਮੁਫਤ 'ਚ ਮਨਜ਼ੂਰ ਹੈ ਪਰ ਸਿਧਾਂਤ ਨਹੀਂ।' 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News