ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਖਰੀਦਿਆ ਨਵਾਂ ਘਰ, ਕੀਮਤ ਜਾਣ ਹੋਵੋਗੇ ਹੈਰਾਨ
Friday, Feb 18, 2022 - 04:03 PM (IST)
ਮੁੰਬਈ- ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੀਆਂ ਖੁਸ਼ੀਆਂ ਇਨੀਂ ਦਿਨੀਂ ਸੱਤਵੇਂ ਆਸਮਾਨ 'ਤੇ ਹਨ, ਕਿਉਂਕਿ ਉਨ੍ਹਾਂ ਨੇ ਮੁੰਬਈ 'ਚ ਆਪਣੇ ਸੁਫ਼ਨਿਆਂ ਦਾ ਘਰ ਖਰੀਦਿਆ ਹੈ। ਅਰਪਿਤਾ ਨੇ ਮੁੰਬਈ 'ਚ 1750 ਸਕਵਾਇਰ ਫੁੱਟ ਦਾ ਇਕ ਘਰ ਖਰੀਦਿਆ ਹੈ ਜਿਸ 'ਚ ਚਾਰ ਕਾਰ ਪਾਰਕਿੰਗ ਵੀ ਹੈ। ਸਲਮਾਨ ਦੀ ਭੈਣ ਨੇ ਇਹ ਘਰ 10 ਕਰੋੜ ਰੁਪਏ 'ਚ ਖਰੀਦਿਆ ਹੈ।
ਅਰਪਿਤਾ ਦਾ ਇਹ ਘਰ ਮੁੰਬਈ ਦੇ ਖਾਰ ਵੈਸਟ 'ਚ ਸਥਿਤੀ ਹੈ। ਇਹ ਘਰ ਫਲਾਇੰਗ ਕਾਰਪੇਟ ਬਿਲਡਿੰਗ ਦੇ 12ਵੇਂ ਫਲੋਰ 'ਤੇ ਹੈ। ਇਸ ਦੀ ਰਜਿਸਟ੍ਰੇਸ਼ਨ 4 ਫਰਵਰੀ ਨੂੰ ਹੋਈ ਹੈ। ਅਰਪਿਤਾ ਖਾਨ ਨੇ ਇਸ ਘਰ ਲਈ 40 ਲੱਖ ਰੁਪਏ ਦੀ ਸਟੈਂਪ ਡਿਊਟੀ ਦਿੱਤੀ ਹੈ।
ਦੱਸ ਦੇਈਏ ਕਿ ਅਰਪਿਤਾ ਖ਼ਾਨ ਆਪਣੇ ਭਰਾ ਸਲਮਾਨ ਖਾਨ ਦੇ ਬਹੁਤ ਕਰੀਬ ਹੈ ਅਤੇ ਭਾਈਜਾਨ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਅਰਪਿਤਾ ਨੇ ਸਾਲ 2014 'ਚ ਅਦਾਕਾਰ ਆਯੁਸ਼ ਸ਼ਰਮਾ ਦੇ ਨਾਲ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਜੋੜੇ ਦੇ ਦੋ ਬੱਚੇ ਆਹਿਲ ਅਤੇ ਆਯਤ ਹੋਏ। ਅਰਪਿਤਾ ਦੇ ਪਤੀ ਅਤੇ ਅਦਾਕਾਰ ਨੂੰ ਆਖਰੀ ਵਾਰ ਸਲਮਾਨ ਖਾਨ ਦੇ ਨਾਲ ਫਿਲਮ 'ਅੰਤਿਮ: ਦਿ ਫਾਈਨਲ ਟਰੁੱਥ' 'ਚ ਦੇਖਿਆ ਗਿਆ ਸੀ।