ਜਾਣੋ ਹੁਣ ਕਿਸ ਨਵੇਂ ਚਿਹਰੇ ਨਾਲ ਸਲਮਾਨ ਕਰਨਗੇ ਰੋਮਾਂਸ (ਦੇਖੋ ਤਸਵੀਰਾਂ)

Saturday, Apr 23, 2016 - 11:29 AM (IST)

 ਜਾਣੋ ਹੁਣ ਕਿਸ ਨਵੇਂ ਚਿਹਰੇ ਨਾਲ ਸਲਮਾਨ ਕਰਨਗੇ ਰੋਮਾਂਸ (ਦੇਖੋ ਤਸਵੀਰਾਂ)
ਮੁਬੰਈ— ਬਾਲੀਵੁੱਡ ਦੀ ਨਵੀਂ ਅਦਾਕਾਰਾ ਵਾਣੀ ਕਪੂਰ ਸਿਲਵਰ ਸਕਰੀਨ ''ਤੇ ਮਸ਼ੂਹਰ ਅਦਾਕਾਰ ਸਲਮਾਨ ਖਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਬਾਲੀਵੁੱਡ ''ਚ ਚਰਚਾ ਹੈ ਕਿ ਆਦਿੱਤਯ ਚੋਪੜਾ ਦੀ ਫਿਲਮ ''ਧੂਮ'' ਦਾ ਚੌਥਾ ਵਰਜਨ ਬਣਾਉਣ ਜਾ ਰਹੇ ਹਨ। ''ਧੂ-4'' ''ਚ ਸਲਮਾਨ ਖਾਨ ਖਲਨਾਇਕ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ''ਤ ਵਾਣੀ ਕਪੂਰ, ਸਲਮਾਨ ਖਾਨ ਦੇ ਆਪੋਜਿਟ ਕੰਮ ਕਰਦੀ ਨਜ਼ਰ ਆਵੇਗੀ। ਵਾਣੀ ਨੇ ਸਾਲ 2013 ''ਚ ਪ੍ਰਦਰਸ਼ਿਤ ''ਸ਼ੁੱਧ ਦੇਸੀ ਰੋਮਾਂਸ'' ਨਾਲ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਵਾਣੀ ਇੰਨਾਂ-ਦਿਨਾਂ ਰਣਵੀਰ ਸਿੰਘ ਨਾਲ ਆਦਿੱਤਯ ਚੋਪੜਾ ਦੀ ਫਿਲਮ ''ਬੇÎਿਫਕਰੇ'' ਦੀ ਸ਼ੂਟਿੰਗ ਕਰ ਰਹੀ ਹੈ। ਸਲਮਾਨ ਖਾਨ ਵੀ ਆਪਣੀ ਆਉਣ ਵਾਲੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ।

Related News