ਸਲਮਾਨ ਖ਼ਾਨ ਨੇ ‘ਰਾਧੇ’ ਦੀ ਰਿਲੀਜ਼ਿੰਗ ਡੇਟ ਦਾ ਕੀਤਾ ਖੁਲਾਸਾ

Saturday, Mar 13, 2021 - 03:44 PM (IST)

ਸਲਮਾਨ ਖ਼ਾਨ ਨੇ ‘ਰਾਧੇ’ ਦੀ ਰਿਲੀਜ਼ਿੰਗ ਡੇਟ ਦਾ ਕੀਤਾ ਖੁਲਾਸਾ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਨੇ ਆਪਣੀ ਅਗਲੀ ਫ਼ਿਲਮ ‘ਰਾਧੇ: ਯੂਅਰ ਮੋਸਮ ਵਾਂਟੇਡ ਭਾਈ’ ਦੀ ਰਿਲੀਜਿੰਗ ਡੇਟ ਜਾਰੀ ਕਰ ਦਿੱਤੀ ਗਈ ਹੈ। ਸਲਮਾਨ ਖ਼ਾਨ ਨੇ ‘ਰਾਧੇ’ ਦਾ ਇਕ ਸ਼ਾਨਦਾਰ ਪੋਸਟਰ ਸਾਂਝਾ ਕਰਕੇ ਆਪਣੀ ਇਸ ਫ਼ਿਲਮ ਦੀ ਰਿਲੀਜਿੰਗ ਡੇਟ ਦਾ ਖੁਲਾਸਾ ਕੀਤਾ ਹੈ। ਸਲਮਾਨ ਖ਼ਾਨ ਨੇ ਮਜ਼ੇਦਾਰ ਅੰਦਾਜ਼ ’ਚ ਟਵੀਟ ਕੀਤਾ ਹੈ। ਸਲਮਾਨ ਨੇ ਟਵਿਟਰ ’ਤੇ ਪ੍ਰਭੂ ਦੇਵਾ ਵੱਲੋਂ ਨਿਰਦੇਸ਼ਿਤ ਐਕਸ਼ਨ ਡਰਾਮਾ ਫ਼ਿਲਮ ‘ਰਾਧੇ’ ਦਾ ਪੋਸਟਰ ਸਾਂਝਾ ਕਰਕੇ ਆਪਣੇ ਕਮਿਟਮੈਂਟ ਵਾਲਾ ਡਾਇਲਾਗ ਕਹਿੰਦੇ ਹੋਏ ਇਸ ਦੀ ਰਿਲੀਜ਼ਿੰਗ ਤਾਰੀਕ ਦੱਸੀ। ਸਲਮਾਨ ਨੇ ਲਿਖਿਆ ਕਿ ‘ਈਦ ਦਾ ਕਮਿਟਮੈਂਟ ਸੀ ਈਦ ’ਤੇ ਹੀ ਆਵਾਂਗੇ, ਕਿਉਂਕਿ ਇਕ ਵਾਰ ਜੋ ਮੈਂ...’।

 

ਸਲਮਾਨ ਦੀ ਇਸ ਪੋਸਟ ’ਚ ਲਿਖਿਆ ਕਿ ਉਸ ਦੀ ਫ਼ਿਲਮ ‘ਰਾਧੇ’ 13 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਨੂੰ ਆਉਣ ’ਚ ਅਜੇ ਦੋ ਮਹੀਨੇ ਦਾ ਸਮਾਂ ਬਚਿਆ ਹੈ। ਇਸ ਪੋਸਟਰ ’ਚ ਸੜੇ ਹੋਏ ਹੈਲੀਕਾਪਟਰ ਅਤੇ ਗੋਲੀ-ਬਾਰੂਦ ਦੇ ਨਾਲ ਯੁੱਧ ਦੇ ਮੈਦਾਨ ਦੀ ਬੈਕਗਰਾਊਂਡ ਨਜ਼ਰ ਆ ਰਹੀ ਹੈ। ਸਲਮਾਨ ਖ਼ਾਨ ਦੇ ਨਾਲ ਇਸ ਫ਼ਿਲਮ ’ਚ ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਸਲਮਾਨ ਖ਼ਾਨ ਫ਼ਿਲਮਜ਼ ਨੇ ਜੀ ਸਟੂਡਿਓਜ਼ ਨਾਲ ਮਿਲ ਕੇ ਪੇਸ਼ ਕੀਤਾ ਹੈ, ਜਿਸ ਦਾ ਨਿਰਮਾਣ ਸਲਮਾਨ ਖ਼ਾਨ, ਸੋਹੇਲ ਖ਼ਾਨ ਅਤੇ ਰੀਲ ਲਾਈਫ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨੇ ਕੀਤਾ ਹੈ। 

PunjabKesari
ਦੱਸ ਦੇਈਏ ਕਿ ਸਲਮਾਨ ਦੀ ਇਹ ਫ਼ਿਲਮ ਜਾਨ ਇਬਰਾਮਿਨ ਦੀ ‘ਸੱਤਿਆਮੇਵ ਜਯਤੇ 2’ ਨੂੰ ਟੱਕਰ ਦਿੰਦੀ ਨਜ਼ਰ ਆਵੇਗੀ। ਸਲਮਾਨ ਖ਼ਾਨ ਦੀ ‘ਰਾਧੇ’ ਜਿਥੇ 13 ਮਈ ਨੂੰ ਰਿਲੀਜ਼ ਹੋ ਰਹੀ ਹੈ। ਉੱਧਰ ਜਾਨ ਅਬਰਾਹਿਮ ਦੀ ਫ਼ਿਲਮ ‘ਸੱਤਿਆਮੇਵ ਜਯਤੇ 2’ 14 ਮਈ ਨੂੰ ਰਿਲੀਜ਼ ਹੋਵੇਗੀ। ਇਸ ਤਰ੍ਹਾਂ ਇਸ ਮਹੀਨੇ ਇਕ ਹੀ ਵੀਕੈਂਡ ’ਤੇ ਬਾਕਸ ਆਫਿਸ ’ਤੇ ਵੱਡਾ ਧਮਾਕਾ ਹੋਣ ਵਾਲਾ ਹੈ। 

 


author

Aarti dhillon

Content Editor

Related News