ਜਦੋਂ ''ਕਾਮੇਡੀ ਨਾਈਟਜ਼ ਲਾਈਵ'' ਦੇ ਸੈੱਟ ''ਤੇ ਅਚਾਨਕ ਪਹੁੰਚੇ ਸਲਮਾਨ ਖਾਨ, ਕੈਟਰੀਨਾ ਨੂੰ ਦਿੱਤਾ ਸਰਪ੍ਰਾਈਜ਼
Thursday, Feb 04, 2016 - 01:36 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਆਦਿੱਤਿਯ ਰਾਏ ਕਪੂਰ ਆਪਣੀ ਆਉਣ ਵਾਲੀ ਫਿਲਮ ''ਫਿਤੂਰ'' ਦੇ ਪ੍ਰਚਾਰ ਦੌਰਾਨ ਟੀ.ਵੀ. ਸ਼ੋਅ ''ਕਾਮੇਡੀ ਨਾਈਟਜ਼ ਲਾਈਵ'' ''ਚ ਬੀਤੇ ਦਿਨੀਂ ਪਹੁੰਚੇ, ਜਿੱਥੇ ਸਲਮਾਨ ਖਾਨ ਨੇ ਵੀ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇ ਦਿੱਤਾ।
ਜਾਣਕਾਰੀ ਅਨੁਸਾਰ ਸਲਮਾਨ ਅੱਜਕਲ੍ਹ ਆਪਣੀ ਬਣ ਰਹੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ਕਰ ਰਹੇ ਹਨ। ਇਕ ਖ਼ਬਰ ਅਨੁਸਾਰ ਸਲਮਾਨ ਇਸ ਦੌਰਾਨ ''ਕਾਮੇਡੀ ਨਾਈਟਜ਼ ਲਾਈਵ'' ਦੇ ਸੈੱਟ ''ਤੇ ਕੈਟਰੀਨਾ ਕੈਫ ਨੂੰ ਮਿਲਣ ਲਈ ਪਹੁੰਚੇ ਜਦਕਿ ਇਹ ਪ੍ਰੋਗਰਾਮ ਅਚਾਨਕ ਹੀ ਬਣ ਗਿਆ ਸੀ। ਸਾਲਮਾਨ ਖਾਨ ਦੇ ਇਸ ਸ਼ੋਅ ''ਚ ਆਉਣ ਦਾ ਕਾਰਨ ਕੈਟਰੀਨਾ ਦੀ ਮੌਜੂਦਗੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ ਕਿ ਸਲਮਾਨ ਖਾਨ ਨਾਲ ਕੈਟਰੀਨਾ ਦੀ ਨੇੜਤਾ ਕਾਰਨ ਕੈਟਰੀਨਾ ਅਤੇ ਰਣਬੀਰ ਵਿਚਕਾਰ ਬ੍ਰੇਕਅੱਪ ਹੋਇਆ ਹੈ। ਇਸ ਤੋਂ ਪਹਿਲਾਂ ਵੀ ਆਪਣੀ ਆ ਰਹੀ ਫਿਲਮ ''ਫਿਤੂਰ'' ਦੇ ਪ੍ਰਚਾਰ ਦੌਰਾਨ ਕੈਟਰੀਨਾ ਸਲਮਾਨ ਦੇ ਰਿਐਲਿਟੀ ਸ਼ੋਅ ਦੇ ਸੈੱਟ ''ਤੇ ਵੀ ਪਹੁੰਚੀ ਸੀ। ਇਸ ਤੋਂ ਇਲਾਵਾ ਇਕ ਪਾਰਟੀ ''ਚ ਵੀ ਸਲਮਾਨ ਦੀ ਕੈਟਰੀਨਾ ਨਾਲ ਮੁਲਾਕਾਤ ਹੋਈ ਅਤੇ ਇਸ ਵਾਰ ਫਿਰ ਸਲਮਾਨ ਕੈਟਰੀਨਾ ਨੂੰ ਮਿਲਣ ਲਈ ਇਸ ਟੀ.ਵੀ. ਸ਼ੋਅ ਦੇ ਸੈੱਟ ''ਤੇ ਵੀ ਪਹੁੰਚ ਗਏ ਜਦਕਿ ਸਲਮਾਨ ਨੂੰ ਦੇਖ ਕੇ ਕੈਟਰੀਨਾ ਵੀ ਹੈਰਾਨ ਸੀ।
ਜ਼ਿਕਰਯੋਗ ਹੈ ਕਿ ਸਲਮਾਨ ਅਤੇ ਕੈਟਰੀਨਾ ਵਿਚਕਾਰ ਵੱਧਦੀ ਨੇੜਤਾ ਨਵੇਂ ਵਿਸ਼ੇ ਵੱਲ ਸੰਕੇਤ ਕਰ ਰਹੀ ਹੈ। ਇਸ ਸ਼ੋਅ ''ਤੇ ਹੋਈ ਸਲਮਾਨ ਅਤੇ ਕੈਟਰੀਨਾ ਦੇ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ''ਚ ਸਲਮਾਨ ਖਾਨ ਬਾਕੀ ਦੇ ਕਲਾਕਾਰਾਂ ਦੇ ਨਾਲ-ਨਾਲ ਕੈਟਰੀਨਾ ਅਤੇ ਆਦਿੱਤਿਯ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।