ਸਲਮਾਨ ਖਾਨ ਨੇ ਗਾਣਾ ਗਾ ਕੇ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ (ਵੀਡੀਓ)

Sunday, Feb 13, 2022 - 03:58 PM (IST)

ਸਲਮਾਨ ਖਾਨ ਨੇ ਗਾਣਾ ਗਾ ਕੇ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ (ਵੀਡੀਓ)

ਮੁੰਬਈ- ਸਵਰ ਕੋਕਿਲਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ। ਗਾਇਕਾ ਦਾ 6 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਦਿਹਾਂਤ ਦੀ ਖ਼ਬਰ ਸੁਣ ਪੂਰੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਸਿਤਾਰੇ ਅਤੇ ਪ੍ਰਸ਼ੰਸਕ ਗਾਇਕਾ ਦੇ ਜਾਣ ਦੇ ਦੁੱਖ ਤੋਂ ਉਭਰ ਨਹੀਂ ਪਾ ਰਹੇ ਹਨ। ਉਧਰ ਸੁਪਰਸਟਾਰ ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਹੈ। 

PunjabKesari
ਸਲਮਾਨ ਨੇ ਲਤਾ ਨੂੰ ਯਾਦ ਕਰਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਅਦਾਕਾਰ ਗਾਇਕਾ ਦਾ ਗਾਣਾ 'ਲਗ ਜਾ ਗਲੇ ਸੇ ਫਿਰ ਯੇ ਹੰਸੀ ਰਾਤ ਹੋ ਨਾ ਹੋ' ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਨੇ ਇਸ ਗਾਣੇ ਨੂੰ ਗਾ ਕੇ ਲਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਸਲਮਾਨ ਨੇ ਲਿਖਿਆ- 'ਨਾ ਕੋਈ ਤੁਹਾਡੇ ਵਰਗਾ ਸੀ ਨਾ ਹੋਵੇਗਾ ਲਤਾ ਜੀ'। ਸਲਮਾਨ ਖਾਨ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।


ਤੁਹਾਨੂੰ ਦੇਈਏ ਕਿ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕਾਫੀ ਸਮੇਂ ਤੱਕ ਗਾਇਕਾ ਦਾ ਹਸਪਤਾਲ 'ਚ ਇਲਾਜ ਚੱਲਿਆ। ਲਤਾ ਦੀ ਸਿਹਤ 'ਚ ਸੁਧਾਰ ਵੀ ਹੋਇਆ ਪਰ 6 ਫਰਵਰੀ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ। ਪੂਰੇ ਰਾਜਨੀਤਿਕ ਸਨਮਾਨ ਦੇ ਨਾਲ ਸ਼ਿਵਾਜੀ ਪਾਰਕ 'ਚ ਗਾਇਕਾ ਦਾ ਅੰਤਿਮ ਸੰਸਕਾਰ ਕੀਤਾ ਗਿਆ।


author

Aarti dhillon

Content Editor

Related News