ਸਲਮਾਨ-ਕੈਟਰੀਨਾ ਦੀ ‘ਟਾਈਗਰ 3’ ਦਾ ਦਿੱਲੀ ਸ਼ੈਡਿਊਲ 14 ਫਰਵਰੀ ਤੋਂ ਹੋਵੇਗਾ ਸ਼ੁਰੂ

02/02/2022 11:58:01 AM

ਮੁੰਬਈ (ਬਿਊਰੋ)– ਸੁਪਰਸਟਾਰ ਸਲਮਾਨ ਖ਼ਾਨ ਇਸ ਸ਼ਨੀਵਾਰ ਤੋਂ ਮੁੰਬਈ ਸਥਿਤ ਯਸ਼ਰਾਜ ਫ਼ਿਲਮਜ਼ ਸਟੂਡੀਓ ’ਚ ‘ਟਾਈਗਰ 3’ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਵਾਲੇ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ 14 ਫਰਵਰੀ ਤੋਂ ਨਵੀਂ ਦਿੱਲੀ ’ਚ ਫ਼ਿਲਮ ਦਾ ਆਖਰੀ ਆਊਟਡੋਰ ਸ਼ੈਡਿਊਲ ਪੂਰਾ ਕਰਨਗੇ ਕਿਉਂਕਿ ਫਿਲਹਾਲ ਪੂਰੇ ਦੇਸ਼ ’ਚ ਓਮੀਕ੍ਰੋਨ ਦੀ ਲਹਿਰ ਘੱਟ ਹੁੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਸੂਤਰ ਨੇ ਦੱਸਿਆ, ‘‘ਟਾਈਗਰ 3’ ਬਾਰੇ ਲੋਕ ਜੋ ਕੁਝ ਵੀ ਜਾਣਨਾ ਚਾਹੁੰਦੇ ਹਨ, ਉਸ ਨਾਲ ਜੁਡ਼ੀ ਸਾਰੀ ਤੇ ਇਕਦਮ ਠੀਕ ਜਾਣਕਾਰੀ ਇਥੇ ਦਿੱਤੀ ਜਾ ਰਹੀ ਹੈ। ਸਲਮਾਨ ਸ਼ਨੀਵਾਰ ਤੋਂ ਆਖਰੀ ਸ਼ੈਡਿਊਲ ਦੀ ਫਿਰ ਤੋਂ ਸ਼ੁਰੂਆਤ ਕਰਨ ਵਾਲੇ ਹਨ, ਜਿਸ ਤੋਂ ਬਾਅਦ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਆਨਸਕ੍ਰੀਨ ਜੋਡ਼ੀ ਯਾਨੀ ਸਲਮਾਨ-ਕੈਟਰੀਨਾ 14 ਫਰਵਰੀ ਤੋਂ ਦਿੱਲੀ ’ਚ ਫ਼ਿਲਮ ਦੇ ਸਭ ਤੋਂ ਅਹਿਮ ਸ਼ੈਡਿਊਲ ਦੀ ਸ਼ੂਟਿੰਗ ਕਰਨਗੇ।’

ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਵਾਈ. ਆਰ. ਐੱਫ. ਵਲੋਂ ਕੋਵਿਡ ਪ੍ਰੋਟੋਕਾਲ ਦਾ ਬੇਹੱਦ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਲਈ ਵੀ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਇਸ ਗੱਲ ਦੀ ਆਸ ਹੈ ਕਿ ਸਲਮਾਨ ਤੇ ਕੈਟਰੀਨਾ 12 ਜਾਂ 13 ਤਾਰੀਖ਼ ਨੂੰ ਸਵੇਰੇ ਦਿੱਲੀ ਰਵਾਨਾ ਹੋਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News