ਕੋਰੋਨਾ ਕਾਲ 'ਚ ਫ਼ਿਲਮਾਂ ਤੋਂ ਵਿਹਲੇ ਹੋਏ ਸਲਮਾਨ ਖਾਨ ਕਰਨ ਲੱਗੇ ਖੇਤੀ, ਵੀਡੀਓ ਵਾਇਰਲ
Monday, Jul 20, 2020 - 04:49 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਦਬੰਗ ਖਾਨ ਇਨ੍ਹੀਂ ਦਿਨੀਂ ਇੱਕ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਸਲਮਾਨ ਖਾਨ ਕੋਰੋਨਾ ਦੇ ਡਰ ਦੇ ਵਿਚਕਾਰ ਆਪਣੇ ਘਰ 'ਚ ਸਮਾਂ ਬਿਤਾ ਰਹੇ ਹਨ, ਦੂਜੇ ਪਾਸੇ ਉਨ੍ਹਾਂ ਨੇ ਆਪਣੇ-ਆਪ ਨੂੰ ਬਿਜ਼ੀ ਰੱਖਣ ਲਈ ਇੱਕ ਬਹੁਤ ਹੀ ਵਿਲੱਖਣ ਢੰਗ ਲੱਭਿਆ ਹੈ। ਸਲਮਾਨ ਖਾਨ ਇਨ੍ਹੀਂ ਦਿਨੀਂ ਸਖ਼ਤ ਮਿਹਨਤ ਅਤੇ ਖੇਤੀ ਕਰਦੇ ਦਿਖਾਈ ਦੇ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਦੀ ਤਿਆਰੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਖੇਤੀ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸਲਮਾਨ ਇੱਕ ਟਰੈਕਟਰ ਨਾਲ ਆਪਣੇ ਖੇਤਾਂ ਦੀ ਤਿਆਰੀ ਕਰਦੇ ਦਿਖਾਈ ਦੇ ਰਹੇ ਹਨ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਪਹਿਲੇ ਟਰੈਕਟਰ ਦੇ ਪਿੱਛੇ ਹਲ ਪਾ ਕੇ ਖੇਤਾਂ ਦੀ ਵਾਹੀ ਕਰ ਰਹੇ ਹਨ, ਇਸ ਤੋਂ ਬਾਅਦ ਉਹ ਖ਼ੁਦ ਟਰੈਕਟਰ ਚਲਾਉਂਦੇ ਵੀ ਨਜ਼ਰ ਆ ਰਹੇ ਹਨ। ਸਲਮਾਨ ਖਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ- 'ਫਾਰਮਿੰਗ'। ਇਸ ਵੀਡੀਓ 'ਚ ਸਲਮਾਨ ਖਾਨ ਝੋਨੇ ਦੀ ਕਾਸ਼ਤ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਬਾਰਸ਼ 'ਚ ਖੇਤਾਂ 'ਚ ਕੰਮ ਕਰ ਰਹੇ ਹਨ।
Respect to all the farmers . .
A post shared by Salman Khan (@beingsalmankhan) on Jul 14, 2020 at 3:42am PDT
ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਪਨਵੇਲ ਸਾਈਟ ਦੇ ਫਾਰਮ ਹਾਊਸ 'ਚ ਠਹਿਰੇ ਹੋਏ ਹਨ। ਉਹ ਇਥੇ ਖੇਤੀਬਾੜੀ ਦਾ ਕੰਮ ਵੀ ਕਰ ਰਹੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਖੇਤੀ ਕਰਨ ਤੋਂ ਬਾਅਦ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਹ ਥੱਕੇ ਹੋਏ ਮਿੱਟੀ ਨਾਲ ਮਿੱਟੀ ਹੋਏ ਵਿਖਾਈ ਦੇ ਰਹੇ ਸਨ। ਆਪਣੀ ਤਸਵੀਰ ਨੂੰ ਸਾਂਝਾ ਕਰਦਿਆਂ ਸਲਮਾਨ ਨੇ ਸਾਰਿਆਂ ਨੂੰ ਸਲਾਹ ਦਿੱਤੀ- 'ਕਿਸਾਨਾਂ ਦਾ ਸਨਮਾਨ ਕਰੋ'।
Daane daane pe likha hota hai khane wale Ka naam... jai jawan ! jai kissan !
A post shared by Salman Khan (@beingsalmankhan) on Jul 11, 2020 at 9:11am PDT