ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- ''ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ''
Thursday, Sep 25, 2025 - 11:43 AM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਅਤੇ ਸਲਮਾਨ ਖ਼ਾਨ ਦੀ ਦੋਸਤੀ ਇੱਕ ਮੁਸ਼ਕਲ ਸਮੇਂ ਦੌਰਾਨ ਮਜ਼ਬੂਤ ਹੋਈ। ਆਮਿਰ ਨੇ ਦੱਸਿਆ ਕਿ ਰੀਨਾ ਦੱਤਾ ਨਾਲ ਤਲਾਕ ਦੇ ਸਮੇਂ ਸਲਮਾਨ ਪਹਿਲੀ ਵਾਰ ਡਿਨਰ ਲਈ ਉਨ੍ਹਾਂ ਦੇ ਘਰ ਆਏ ਸਨ ਅਤੇ ਉਸੇ ਪਲ ਤੋਂ ਦੋਹਾਂ ਸਿਤਾਰਿਆਂ ਵਿਚ ਇਕ ਮਜ਼ਬੂਤ ਰਿਸ਼ਤੇ ਦੀ ਸ਼ੁਰੂਆਦ ਹੋਈ। ਇਸ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਸਲਮਾਨ ਸੈੱਟ ‘ਤੇ ਸਮੇਂ ‘ਤੇ ਨਹੀਂ ਪਹੁੰਚਦੇ, ਜਿਸ ਕਾਰਨ ਅੰਦਾਜ਼ ਅਪਨਾ ਅਪਨਾ ਦੀ ਸ਼ੂਟਿੰਗ ਦੌਰਾਨ ਕਾਫੀ ਮੁਸ਼ਕਲਾਂ ਆਈਆਂ।
ਇਹ ਵੀ ਪੜ੍ਹੋ: ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ
ਆਮਿਰ ਨੇ ਸਵੀਕਾਰਿਆ ਕਿ ਉਹ ਸ਼ੁਰੂਆਤੀ ਦਿਨਾਂ ਵਿੱਚ ਸਲਮਾਨ ਬਾਰੇ ਬਹੁਤ ਜੱਜਮੈਂਟਲ ਸਨ। ਉਨ੍ਹਾਂ ਕਿਹਾ ਕਿ ਉਹ ਉਸ ਵੇਲੇ ਵਧੇਰੇ ਸਖ਼ਤ ਮਿਜ਼ਾਜ ਦੇ ਵਿਅਕਤੀ ਹੁੰਦੇ ਸਨ ਅਤੇ ਸਲਮਾਨ ਬਾਰੇ ਗਲਤ ਧਾਰਨਾਵਾਂ ਬਣਾਈਆਂ ਪਰ ਤਲਾਕ ਦੇ ਸਮੇਂ ਮੁਲਾਕਾਤ ਤੋਂ ਬਾਅਦ ਉਹਨਾਂ ਦੀ ਦੋਸਤੀ ਮਜ਼ਬੂਤ ਹੋ ਗਈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
ਦੂਜੇ ਪਾਸੇ, ਸਲਮਾਨ ਖ਼ਾਨ ਨੇ ਵੀ ਆਪਣੇ ਪਿਛਲੇ ਰਿਸ਼ਤਿਆਂ ਬਾਰੇ ਖੁਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇ ਰਿਸ਼ਤਾ ਨਹੀਂ ਟਿਕਿਆ ਤਾਂ ਉਸ ਵਿੱਚ ਸਿਰਫ਼ ਉਨ੍ਹਾਂ ਦੀ ਗ਼ਲਤੀ ਸੀ। ਉਨ੍ਹਾਂ ਨੇ ਖੁਦ ਨੂੰ ਹੀ ਜ਼ਿੰਮੇਵਾਰ ਮੰਨਿਆ ਅਤੇ ਕਬੂਲਿਆ ਕਿ ਹਰ ਚੀਜ਼ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਹੀਂ ਚੱਲ ਸਕੀ। ਸਲਮਾਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਭਵਿੱਖ ਵਿੱਚ ਬੱਚਿਆਂ ਦੇ ਪਿਤਾ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਇੱਕ ਦਿਨ ਬੱਚੇ ਤਾਂ ਹੋਣੇ ਹੀ ਹਨ, ਦੇਖਦੇ ਹਾਂ ਕਦੋਂ। ਬਸ ਸਮਾਂ ਆਉਣ ਦਿਓ, ਫਿਰ ਦੇਖਾਂਗੇ।” ਇਸ ਗੱਲ ਨੇ ਪ੍ਰਸ਼ੰਸਕਾਂ ਦੀ ਦਿਲਚਸਪੀ ਹੋਰ ਵਧਾ ਦਿੱਤੀ।
ਇਹ ਸਾਰੀਆਂ ਗੱਲਾਂ ਪ੍ਰਾਈਮ ਵੀਡੀਓ ਦੇ ਨਵੇਂ ਟਾਕ ਸ਼ੋਅ ‘ਟੂ ਮਚ ਵਿਦ ਕਾਜੋਲ ਐਂਡ ਟਵਿੰਕਲ’ ‘ਤੇ ਹੋਈਆਂ। ਇਹ ਸ਼ੋਅ 25 ਸਤੰਬਰ ਯਾਨੀ ਅੱਜ ਤੋਂ 240 ਤੋਂ ਵੱਧ ਦੇਸ਼ਾਂ ਵਿੱਚ ਸਟ੍ਰੀਮ ਕੀਤਾ ਜਾਵੇਗਾ ਅਤੇ ਹਰ ਵੀਰਵਾਰ ਨੂੰ ਨਵਾਂ ਐਪੀਸੋਡ ਜਾਰੀ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8