ਸਲਮਾਨ ਖ਼ਾਨ-ਚਿਰੰਜੀਵੀ ਦੀ ਫ਼ਿਲਮ ‘ਗੌਡਫਾਦਰ’ ਨੇ ਦੂਜੇ ਦਿਨ ਵੀ ਕੀਤੀ ਧਮਾਕੇਦਾਰ ਕਮਾਈ, ਜਾਣੋ ਕਲੈਕਸ਼ਨ

10/07/2022 12:21:35 PM

ਬਾਲੀਵੁੱਡ ਡੈਸਕ- ਮੈਗਾਸਟਾਰ ਚਿਰੰਜੀਵੀ ਅਤੇ ਸਲਮਾਨ ਖ਼ਾਨ ਫ਼ਿਲਮ ‘ਗੌਡਫਾਦਰ’ ਨੇ ਰਿਲੀਜ਼ ਦੇ ਦੂਜੇ ਦਿਨ ਵੀ ਬਾਕਸ ਆਫ਼ਿਸ ’ਤੇ ਕਮਾਈ ਦਾ ਸਿਲਸਿਲਾ ਜਾਰੀ ਰੱਖਿਆ ਹੈ। ਦੱਸ ਦੇਈਏ ਫ਼ਿਲਮ ਨੇ ਪਹਿਲੇ ਦਿਨ 38 ਕਰੋੜ ਦੀ ਕਮਾਈ ਕੀਤੀ ਸੀ ਅਤੇ ਫ਼ਿਲਮ ਦਾ ਦੂਜੇ ਦਿਨ ਵੀ ਕ੍ਰੇਜ਼ ਜਾਰੀ ਹੈ। 

ਇਹ ਵੀ ਪੜ੍ਹੋ : ਮਰਹੂਮ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਬਣਾਇਆ ਜਾਵੇਗਾ ਅਜਾਇਬ ਘਰ, ਮੁਰੰਮਤ ਸ਼ੁਰੂ

‘ਗੌਡਫਾਦਰ’ ਨੂੰ ਅੱਜ ਰਿਲੀਜ਼ ਹੋਣ ਵਾਲੀ ਫ਼ਿਲਮ ਦਿ ਗੋਸਟ, ਵਿਕਰਮ ਵੇਧਾ, ਪੋਨੀਯਿਨ ਸੇਲਵਨ (ਪੀਐਸ 1) ਅਤੇ ਗੁੱਡਬਾਏ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਇਨ੍ਹਾਂ ਸਾਰੀਆਂ ਫ਼ਿਲਮਾਂ ਨੂੰ ਪਛਾੜ ਕੇ ‘ਗੌਡਫਾਦਰ’ ਇਸ ਹਫ਼ਤੇ ਰਿਲੀਜ਼ ਹੋਈਆਂ ਫ਼ਿਲਮਾਂ ’ਚ ਟੌਪ ਸਥਾਨ ਬਣਾਉਣ ’ਚ ਕਾਮਯਾਬ ਰਹੀ ਹੈ।

PunjabKesari

90 ਕਰੋੜ ਦੇ ਬਜਟ ਨਾਲ ਬਣੀ ‘ਗੌਡਫਾਦਰ’ ਨੇ ਦੋ ਦਿਨਾਂ ਦੀ ਕੁਲ ਕੁਲੈਕਸ਼ਨ ਦੇ ਹਿਸਾਬ ਨਾਲ 50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਨੇ ਦੱਸਿਆ ਕਿ ਫ਼ਿਲਮ Godfather ਨੇ ਦੂਜੇ ਦਿਨ ਦੁਨੀਆ ਭਰ ’ਚ 31 ਕਰੋੜ ਦਾ ਕਾਰੋਬਾਰ ਕੀਤਾ ਹੈ। ਗੌਡਫਾਦਰ ਦੀ ਦੋ ਦਿਨਾਂ ਦੀ ਕੁੱਲ ਕਮਾਈ 69 ਕਰੋੜ ਨੂੰ ਪਾਰ ਕਰ ਗਈ ਹੈ। 

PunjabKesari

ਫ਼ਿਲਮ ਦੀ ਕਲੈਕਸ਼ਨ ਤੋਂ ਲਗ ਰਿਹਾ ਹੈ ਕਿ ਫ਼ਿਲਮ ਨੂੰ ਸਕਾਰਾਤਮਕ ਅਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਫ਼ਿਲਮ ‘ਗੌਡਫਾਦਰ’ ਤੇਲਗੂ ਅਤੇ ਹਿੰਦੀ ਭਾਸ਼ਾ ’ਚ ਰਿਲੀਜ਼ ਹੋਈ ਹੈ। ਨੌਰਥ ਸਾਈਡ ’ਚ ਇਸ ਫ਼ਿਲਮ ਦਾ ਬਾਕਸ ਆਫ਼ਿਸ ਕਲੈਕਸ਼ਨ ਪਹਿਲੇ ਦਿਨ 2.50 ਕਰੋੜ ਦੀ ਚੰਗੀ ਓਪਨਿੰਗ ’ਤੇ ਹੀ ਰੁਕ ਗਿਆ ਸੀ। ਗੌਡਫਾਦਰ ਇਸ ਸਾਲ ਜ਼ਬਰਦਸਤ ਕਮਾਈ ਕਰਨ ਵਾਲੀ ਪੰਜ ਪੈਨ ਇੰਡੀਆ ਫ਼ਿਲਮਾਂ ਦੇ ਓਪਨਰਾਂ ’ਚੋਂ ਇਕ ਬਣ ਗਈ ਹੈ।

ਇਹ ਵੀ ਪੜ੍ਹੋ : ਇੰਗਲੈਂਡ ਦੀਆਂ ਸੜਕਾਂ ’ਤੇ ਕੁਦਰਤੀ ਨਜ਼ਾਰਾ ਮਾਣਦੇ ਭਾਵੁਕ ਹੋਏ ਬਿਨੂੰ ਢਿੱਲੋਂ, ਮਾਪਿਆਂ ਨੂੰ ਕੀਤਾ ਯਾਦ (ਵੀਡੀਓ)

ਇਹ ਫ਼ਿਲਮ ਪ੍ਰਿਥਵੀਰਾਜ ਸੁਕੁਮਾਰਨ ਦੀ 2019 ਦੀ ਫ਼ਿਲਮ ‘ਲੂਸੀਫ਼ਰ’ ਦੀ ਰੀਮੇਕ ਹੈ। ਇਸ ਦੇ ਨਾਲ ਹੀ ਇਹ ਸਲਮਾਨ ਦੀ ਪਹਿਲੀ ਸਾਊਥ ਫ਼ਿਲਮ ਹੈ।


Shivani Bassan

Content Editor

Related News