ਸਲਮਾਨ ਖ਼ਾਨ ਨੇ ਫਾਰਮਹਾਊਸ ’ਚ ਮਨਾਇਆ ਆਪਣਾ ਜਨਮਦਿਨ, ਦੇਖੋ ਪਾਰਟੀ ਦੀਆਂ ਅੰਦਰਲੀਆਂ ਤਸਵੀਰਾਂ

Monday, Dec 27, 2021 - 10:44 AM (IST)

ਸਲਮਾਨ ਖ਼ਾਨ ਨੇ ਫਾਰਮਹਾਊਸ ’ਚ ਮਨਾਇਆ ਆਪਣਾ ਜਨਮਦਿਨ, ਦੇਖੋ ਪਾਰਟੀ ਦੀਆਂ ਅੰਦਰਲੀਆਂ ਤਸਵੀਰਾਂ

ਮੁੰਬਈ (ਬਿਊਰੋ)– ਬਾਲੀਵੁੱਡ ਸੁੁਪਰਸਟਾਰ ਸਲਮਾਨ ਖ਼ਾਨ ਅੱਜ 56 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਸਲਮਾਨ ਖ਼ਾਨ ਨੇ ਆਪਣੇ ਪਨਵੇਲ ਫਾਰਮਹਾਊਸ ’ਚ ਸ਼ਾਨਦਾਰ ਪਾਰਟੀ ਦਿੱਤੀ। ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।

PunjabKesari

ਸਲਮਾਨ ਦੀ ਜਨਮਦਿਨ ਪਾਰਟੀ ਦੀਆਂ ਕੁਝ ਅੰਦਰਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਹ ਆਪਣੇ ਬਾਡੀਗਾਰਡ ਸ਼ੇਰਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

PunjabKesari

ਦੱਸ ਦੇਈਏ ਕਿ 27 ਦਸੰਬਰ ਨੂੰ ਸਲਮਾਨ ਨਾਲ ਉਨ੍ਹਾਂ ਦੀ ਭਾਣਜੀ ਆਯਤ ਦਾ ਵੀ ਜਨਮਦਿਨ ਹੁੰਦਾ ਹੈ, ਇਸ ਲਈ ਫਾਰਮਹਾਊਸ ’ਚ ਹੋਈ ਖ਼ੂਬਸੂਰਤ ਸਜਾਵਟ ’ਚ ਦੋਵਾਂ ਦੇ ਨਾਂ ਦਿਖਾਈ ਦਿੱਤੇ।

PunjabKesari

ਪਾਰਟੀ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ’ਚ ਸਲਮਾਨ ਆਯਤ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ।

PunjabKesari

ਸਲਮਾਨ ਜਨਮਦਿਨ ਦੌਰਾਨ ਫਾਰਮਹਾਊਸ ਤੋਂ ਬਾਹਰ ਵੀ ਨਿਕਲੇ ਤੇ ਉਨ੍ਹਾਂ ਨੇ ਮੀਡੀਆ ਤੇ ਫੋਟੋਗ੍ਰਾਫਰਾਂ ਨਾਲ ਵੀ ਗੱਲਬਾਤ ਕੀਤੀ।

ਸਲਮਾਨ ਦੇ ਜਨਮਦਿਨ ਮੌਕੇ ਕੁਝ ਪ੍ਰਸ਼ੰਸਕ ਵੀ ਫਾਰਮਹਾਊਸ ਦੇ ਬਾਹਰ ਇਕੱਠੇ ਹੋ ਗਏ ਸਨ, ਜਿਨ੍ਹਾਂ ਨਾਲ ਸਲਮਾਨ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਪ੍ਰਸ਼ੰਸਕਾਂ ਨੇ ਸਲਮਾਨ ਨੂੰ ਇਕ ਪਿਆਰੀ ਤਸਵੀਰ ਵੀ ਤੋਹਫ਼ੇ ’ਚ ਦਿੱਤੀ, ਜਿਸ ’ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News