ਸਲਮਾਨ ਖ਼ਾਨ ਦੇ ‘ਬਿੱਗ ਬੌਸ 16’ ਦਾ ਇੰਤਜ਼ਾਰ ਖ਼ਤਮ, ਇਸ ਮਹੀਨੇ ਹੋਵੇਗਾ ਰਿਲੀਜ਼

Monday, Jul 11, 2022 - 11:49 AM (IST)

ਸਲਮਾਨ ਖ਼ਾਨ ਦੇ ‘ਬਿੱਗ ਬੌਸ 16’ ਦਾ ਇੰਤਜ਼ਾਰ ਖ਼ਤਮ, ਇਸ ਮਹੀਨੇ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ’ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਪ੍ਰਸ਼ੰਸਕਾਂ ਨੂੰ ਹਰ ਸਾਲ ‘ਬਿੱਗ ਬੌਸ’ ਦੇ ਨਵੇਂ ਸੀਜ਼ਨ ਦਾ ਇੰਤਜ਼ਾਰ ਰਹਿੰਦਾ ਹੈ। ‘ਬਿੱਗ ਬੌਸ’ ਨੂੰ ਲੈ ਕੇ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਉਥੇ ਹੁਣ ‘ਬਿੱਗ ਬੌਸ 16’ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਇਸੇ ਸਾਲ ਪ੍ਰਸਾਰਿਤ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਹੁਣ ਇਸ ਨੂੰ ਲੈ ਕੇ ਮੇਕਰਜ਼ ਨੇ ਇਕ ਵੱਡਾ ਫ਼ੈਸਲਾ ਲਿਆ ਹੈ ਤੇ ਕੁਝ ਜਾਣਕਾਰੀ ਵੀ ਦਿੱਤੀ ਹੈ।

ਮੀਡੀਆ ਰਿਪੋਰਟ ਮੁਤਾਬਕ ‘ਬਿੱਗ ਬੌਸ 16’ ਦਸੰਬਰ ਨਹੀਂ, ਸਗੋਂ ਆਪਣੇ ਤੈਅ ਸਮੇਂ ਅਕਤੂਬਰ ’ਚ ਆਨ ਏਅਰ ਕੀਤਾ ਜਾਵੇਗਾ। ਸਲਮਾਨ ਖ਼ਾਨ ਦਾ ਸ਼ੋਅ ਪੋਸਟਪੋਨ ਨਹੀਂ ਹੋ ਰਿਹਾ ਹੈ। ਖ਼ਬਰ ਸਾਹਮਣੇ ਆਈ ਹੈ ਕਿ ‘ਬਿੱਗ ਬੌਸ 16’ ਦਾ ਪ੍ਰੀਮੀਅਰ 16 ਅਕਤੂਬਰ ਨੂੰ ਹੋਵੇਗਾ ਤੇ ਇਸ ਸ਼ੋਅ ਨੂੰ ਹਰ ਵਾਰ ਦੀ ਤਰ੍ਹਾਂ ਸਲਮਾਨ ਖ਼ਾਨ ਹੋਸਟ ਕਰਨਗੇ। ਇੰਨਾ ਹੀ ਨਹੀਂ, ਇਹ ਵੀ ਖ਼ਬਰ ਹੈ ਕਿ ‘ਬਿੱਗ ਬੌਸ 16’ ਦੇ ਨਾਲ-ਨਾਲ ‘ਬਿੱਗ ਬੌਸ ਓ. ਟੀ. ਟੀ.’ ਵੀ ਆਪਣੀ ਤਾਰੀਖ਼ ’ਤੇ ਸਟ੍ਰੀਮ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

‘ਬਿੱਗ ਬੌਸ ਓ. ਟੀ. ਟੀ.’ ਨੂੰ ਲੈ ਕੇ ਖ਼ਬਰ ਹੈ ਕਿ ‘ਬਿੱਗ ਬੌਸ ਓ. ਟੀ. ਟੀ.’ ਨੂੰ ਕਰਨ ਜੌਹਰ ਹੋਸਟ ਨਹੀਂ ਕਰਨਗੇ। ਜਾਣਕਾਰੀ ਮੁਤਾਬਕ ‘ਬਿੱਗ ਬੌਸ ਓ. ਟੀ. ਟੀ.’ ਨੂੰ ਫਰਾਹ ਖ਼ਾਨ, ਹਿਨਾ ਖ਼ਾਨ, ਕਰਨ ਕੁੰਦਰਾ ਜਾਂ ਫਿਰ ਰਣਵੀਰ ਸਿੰਘ ਹੋਸਟ ਕਰ ਸਕਦੇ ਹਨ ਪਰ ਅਜੇ ਤਕ ਕਿਸੇ ਦਾ ਨਾਂ ਫਾਈਨਲ ਨਹੀਂ ਕੀਤਾ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ‘ਬਿੱਗ ਬੌਸ 16’ ’ਚ ਅਰਜੁਨ ਬਿਜਲਾਨੀ, ਮੁਨਵਰ ਫਾਰੂਖੀ, ਸ਼ਿਵਮ ਸ਼ਰਮਾ, ਦਿਵਿਆਂਕਾ ਤ੍ਰਿਪਾਠੀ, ਜੰਨਤ ਜੁਬੈਰ, ਸ਼ਿਵਾਂਗੀ ਜੋਸ਼ੀ ਸਮੇਤ ਟੀ. ਵੀ. ਜਗਤ ਦੇ ਵੱਡੇ ਸਿਤਾਰੇ ਨਜ਼ਰ ਆ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News