‘ਬਿੱਗ ਬੌਸ 14’ ਦੇ ਘਰ ਮਨੂੰ ਪੰਜਾਬੀ ਦੀ ਵਿਗੜੀ ਸਿਹਤ, ਹੁਣ ਸ਼ੋਅ ਨੂੰ ਆਖਣਗੇ ਅਲਵਿਦਾ

12/22/2020 9:43:27 AM

ਮੁੰਬਈ (ਬਿਊਰੋ)  : ‘ਬਿੱਗ ਬੌਸ 14’ ’ਚ ਜਲਦ ਹੀ ਇਕ ਜਬਰਦਸਤ ਟਵਿਸਟ ਦੇਖਣ ਨੂੰ ਮਿਲਣ ਵਾਲਾ ਹੈ। ਇਕ ਪਾਸੇ ਜਿੱਥੇ ਅੱਜ ਵਿਕਾਸ ਗੁਪਤਾ ਫਿਰ ਤੋਂ 'ਬਿੱਗ ਬੌਸ ਹਾਊਸ' ’ਚ ਐਂਟਰੀ ਕਰਨਗੇ। ਦੂਜੇ ਪਾਸੇ ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਆਉਣ ਤੋਂ ਬਾਅਦ ਹੁਣ ਮਨੂੰ ਪੰਜਾਬੀ ਸ਼ੋਅ ਛੱਡ ਦੇਣਗੇ। ਮਨੂੰ ਪੰਜਾਬੀ ਨੂੰ ਚਾਹਉਣ ਵਾਲਿਆਂ ਲਈ ਇਹ ਥੋੜ੍ਹੀ ਹੈਰਾਨ ਕਰਨ ਵਾਲੀ ਖ਼ਬਰ ਹੋ ਸਕਦੀ ਹੈ ਪਰ ਸ਼ੋਅ ਬਾਰੇ ਸਭ ਤੋਂ ਸਟੀਕ ਅਪਡੇਟ ਦੇਣ ਵਾਲੇ ਫੈਨਜ਼ ਪੇਜ ‘ਦਿ ਖ਼ਬਰੀ’ ਦੀ ਖ਼ਬਰ ਮੁਤਾਬਕ, ਉਨ੍ਹਾਂ ਦੇ ਪੈਰ ਦੀ ਹਾਲਤ ਕਾਫ਼ੀ ਖ਼ਰਾਬ ਦੱਸੀ ਜਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਮਨੂੰ ਪੰਜਾਬੀ ਜਲਦ ਹੀ ਬਿੱਗ ਬੌਸ ਦੇ ਘਰ ਨੂੰ ਅਲਵਿਦਾ ਆਖ ਦੇਣਗੇ ਪਰ ਇਸ ਖ਼ਬਰ ’ਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲਾਂਕਿ ਉਨ੍ਹਾਂ ਦੇ ਜਾਣ ਦੀ ਵਜ੍ਹਾ ਕੋਈ ਐਵੀਕਿਸ਼ਨ ਜਾਂ ਸਜ਼ਾ ਨਹੀਂ ਹੋਵੇਗੀ। ਮਨੂੰ ਪੰਜਾਬੀ ਆਪਣੇ ਹੈਲਥ ਇਸ਼ੂ ਦੀ ਵਜ੍ਹਾ ਨਾਲ ਸ਼ੋਅ ਛੱਡਣਗੇ।

 
 
 
 
 
 
 
 
 
 
 
 
 
 
 
 

A post shared by Bigg Boss Khabri 💥 (@mr_khabri)

ਖ਼ਬਰ ਮੁਤਾਬਕ ਮਨੂੰ ਪੰਜਾਬੀ ਦੇ ਪੈਰ ’ਚ ਕੁਝ ਮੁਸ਼ਕਿਲ ਹੈ ਕਿ ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਸ਼ੋਅ ਛੱਡਣਾ ਪਵੇਗਾ। ਬਾਹਰ ਆ ਕੇ ਉਹ ਆਪਣਾ ਟਰੀਟਮੈਂਟ ਕਰਵਾਉਣਗੇ ਤੇ ਜਦੋਂ ਉਹ ਠੀਕ ਹੋ ਜਾਣਗੇ ਉਦੋਂ ਉਹ ਦੋਬਾਰਾ ਘਰ ’ਚ ਐਂਟਰੀ ਲੈ ਸਕਦੇ ਹਨ। ਵੈਸੇ ਘਰ ’ਚ ਵੀ ਆਪਣੇ ਪੈਰ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਮਨੂੰ ਪੰਜਾਬੀ ਨੂੰ ਕਈ ਵਾਰ ਦੇਖਿਆ ਗਿਆ ਹੈ। ਇੰਨੀ ਹੀ ਨਹੀਂ ਇਕ ਦੋ ਵਾਰ ਮਨੂੰ ਪੰਜਾਬੀ ਲੰਗੜਾ ਕੇ ਵੀ ਚੱਲਦੇ ਦੇਖੇ ਗਏ ਸੀ।

ਇਹ ਮੈਂਬਰ ਹੋਣਗੇ ਨਾਮੀਨੇਟ
ਘਰ ’ਚ ਅੱਜ ਨਾਮੀਨੇਸ਼ਨ ਦੀ ਪ੍ਰਕਿਰਿਆ ਕੀਤਾ ਜਾਣੀ ਹੈ। 'ਦਿ ਖਬਰੀ' ਮੁਤਾਬਕ ਇਸ ਹਫਤੇ ਘਰ ਤੋਂ ਬੇਘਰ ਹੋਣ ਲਈ ਨਾਮੀਨੇਟ ਹੋਣਗੇ , ਏਜ਼ਾਜ ਖ਼ਾਨ, ਅਭਿਨਵ ਸ਼ੁਕਲਾ, ਰਾਹੁਲ ਮਹਾਜਨ, ਮਨੂੰ ਪੰਜਾਬੀ। ਜ਼ਿਕਰਯੋਗ ਹੈ ਕਿ ਵੀਕੈਂਡ ਕਾ ਵਾਰ ’ਚ ਇਕ ਮਜ਼ੇਦਾਰ ਟਵਿਸਟ ਦੇਖਣ ਨੂੰ ਮਿਲਿਆ ਸੀ। ਸਲਮਾਨ ਖ਼ਾਨ ਨੇ ਅਲੀ ਗੋਨੀ ਤੋਂ ਕੈਪਟਨਸੀ ਖੋਹ ਕੇ ਰੁਬੀਨਾ ਦਿਲੈਕ ਨੂੰ ਦੇ ਦੱਤੀ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita