ਸਲਮਾਨ ਖਾਨ ਬਣਨਗੇ ਸ਼ੇਰ ਖਾਨ

02/08/2016 4:09:58 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫ਼ਿਲਮਕਾਰ ਸੋਹੇਲ ਖਾਨ ਆਪਣੇ ਭਰਾ ਸਲਮਾਨ ਖਾਨ ਨੂੰ ਲੈ ਕੇ ਫ਼ਿਲਮ ਬਣਾਉਣ ਜਾ ਰਹੇ ਹਨ। ਸੋਹੇਲ ਨੇ ਸਾਲ 2014 ''ਚ ਸਲਮਾਨ ਖਾਨ ਨੂੰ ਲੈ ਕੇ ਫ਼ਿਲਮ ''ਜੈ ਹੋ'' ਫ਼ਿਲਮ ਬਣਾਈ ਸੀ। ਸੋਹੇਲ ਹੁਣ ਫ਼ਿਲਮ ''ਸ਼ੇਰ ਖਾਨ'' ਬਣਾਉਣ ਜਾ ਰਹੇ ਹਨ, ਜਿਸ ''ਚ ਸਲਮਾਨ ਖਾਨ ਕੰਮ ਕਰ ਸਕਦੇ ਹਨ। ਇਸ ਫ਼ਿਲਮ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ।

ਚਰਚਾ ਹੈ ਕਿ ਸਲਮਾਨ ਨੇ ਇਸ ਫ਼ਿਲਮ ''ਚ ਕੰਮ ਕਰਨ ਲਈ ਹਾਂ ਵੀ ਕਰ ਦਿੱਤੀ ਹੈ। ਫ਼ਿਲਮ ''ਜੈ ਹੋ'' ਤੋਂ ਪਹਿਲੇ ਸ਼ੇਰ ਖਾਨ ਬਣਨ ਵਾਲੀ ਸੀ। ਉਸ ਸਮੇਂ ਵੀ ਸੋਹੇਲ ਹੀ ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਵਾਲੇ ਸਨ ਪਰ ਸਲਮਾਨ ਦੀ ਦੱਖਣ ਦੀ ਫ਼ਿਲਮ ''ਸਟਾਲਿਨ'' ਦਾ ਵਿਸ਼ੇ ਚੰਗਾ ਲੱਗਿਆ, ਇਸ ਲਈ ਸਲਮਾਨ ਨੇ ਪਹਿਲੇ ''ਜੈ ਹੋ'' ਬਣਾਉਣ ਲਈ ਕਿਹਾ। ਹੁਣ ਚਰਚਾ ਹੈ ਕਿ ਸਲਮਾਨ ਨੇ ਸੋਹੇਲ ਨੂੰ ਫ਼ਿਲਮ ''ਸ਼ੇਰ ਖਾਨ'' ''ਤੇ ਕੰਮ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ।

 


Anuradha Sharma

News Editor

Related News