‘ਧਰਮਵੀਰ’ ਦੇ ਟਰੇਲਰ ਲਾਂਚ ’ਤੇ ਪੁੱਜੇ ਸਲਮਾਨ
Monday, May 09, 2022 - 02:38 PM (IST)
ਮੁੰਬਈ (ਬਿਊਰੋ)– ਮਰਾਠੀ ਫ਼ਿਲਮ ‘ਧਰਮਵੀਰ’ 13 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫ਼ਿਲਮ ‘ਧਰਮਵੀਰ ਆਨੰਦ ਚਿੰਤਾਮਣੀ ਦੀਘੇ’ ਦੇ ਜੀਵਨ ’ਤੇ ਆਧਾਰਿਤ ਹੈ, ਜੋ ਸ਼ਿਵ ਸੈਨਾ ਦੇ ਉੱਤਮ ਨੇਤਾ ਤੇ ਠਾਣੇ ਡਿਸਟ੍ਰਿਕਟ ਯੂਨਿਟ ਦੇ ਚੀਫ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਬਤੌਰ ਚੀਫ ਗੈਸਟ ਸ਼ਾਮਲ ਹੋਏ।
ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਮੌਜਦੂਗੀ ਦਰਜ ਕਰਾਈ। ‘ਧਰਮਵੀਰ’ ਦਾ ਟਰੇਲਰ ਲਾਂਚ ਕਾਫ਼ੀ ਗ੍ਰੈਂਡ ਰਿਹਾ, ਜਿਥੇ ਸੁਪਰਸਟਾਰ ਸਲਮਾਨ ਖ਼ਾਨ ਦੇ ਨਾਲ ਕੁਝ ਹੋਰ ਵੱਡੀਆਂ ਸ਼ਖ਼ਸੀਅਤਾਂ ਨੂੰ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ
ਏਕਨਾਥ ਸ਼ਿੰਦੇ ਨੇ ਕਿਹਾ, ‘‘ਉਨ੍ਹਾਂ ਦੇ ਜੀਵਨ ਦੇ ਬਾਰੇ ’ਚ ਇਹ ਫ਼ਿਲਮ ਸਾਡੇ ਲੋਕਾਂ ਤਕ ਪਹੁੰਚਣੀ ਚਾਹੀਦੀ ਹੈ, ਜੋ ਸ਼ਹਿਰ ਤੇ ਦੁਨੀਆ ਭਰ ’ਚ ਹਨ। ਨਿਰਦੇਸ਼ਕ ਪ੍ਰਵੀਨ ਤਾਰਡੇ ਤੇ ਨਿਰਮਾਤਾ ਮੰਗੇਸ਼ ਦੇਸਾਈ ਨੇ ਦੀਘੇ ਜੀ ’ਤੇ ਫ਼ਿਲਮ ਬਣਾਉਣ ਦੀ ਇੱਛਾ ਜਤਾਈ ਤੇ ਕੰਮ ਸ਼ੁਰੂ ਕਰ ਦਿੱਤਾ।’’
ਉਨ੍ਹਾਂ ਅੱਗੇ ਕਿਹਾ, ‘ਅਦਾਕਾਰ ਪ੍ਰਸਾਦ ਓਕ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਦੀਘੇ ਜੀ ਨਾਲ ਨਾ ਮਿਲਣ ਦੇ ਬਾਵਜੂਦ ਇਸ ਭੂਮਿਕਾ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਨਿਭਾਇਆ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।