ਸਲਮਾਨ ਖ਼ਾਨ ਦੀਆਂ ਪਸਲੀਆਂ 'ਤੇ ਅਚਾਨਕ ਲੱਗੀ ਗੰਭੀਰ ਸੱਟ, ਹੋਈ ਸਰਜਰੀ

Sunday, Sep 01, 2024 - 02:20 PM (IST)

ਸਲਮਾਨ ਖ਼ਾਨ ਦੀਆਂ ਪਸਲੀਆਂ 'ਤੇ ਅਚਾਨਕ ਲੱਗੀ ਗੰਭੀਰ ਸੱਟ, ਹੋਈ ਸਰਜਰੀ

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 18' ਟਾਕ ਆਫ ਦਿ ਟਾਊਨ ਬਣਿਆ ਹੋਇਆ ਹੈ। ਸ਼ੋਅ 'ਚ ਕੌਣ ਐਂਟਰੀ ਕਰੇਗਾ ਇਸ ਨੂੰ ਲੈ ਕੇ ਕਾਫੀ ਚਰਚਾ ਹੈ। ਕਈ ਵੱਡੇ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਸ਼ੋਅ ਨੂੰ ਲੈ ਕੇ ਇਕ ਬੁਰੀ ਖ਼ਬਰ ਵੀ ਆ ਰਹੀ ਹੈ। ਖ਼ਬਰਾਂ ਹਨ ਕਿ ਸਲਮਾਨ ਖ਼ਾਨ 'ਬਿੱਗ ਬੌਸ 18' ਨੂੰ ਹੋਸਟ ਨਹੀਂ ਕਰਨਗੇ।

ਸਲਮਾਨ ਦੀ ਹੋਈ ਸਰਜਰੀ
ਦੱਸ ਦੇਈਏ ਕਿ ਸਲਮਾਨ ਖ਼ਾਨ ਨੇ 'ਬਿੱਗ ਬੌਸ OTT 3' ਨੂੰ ਹੋਸਟ ਵੀ ਨਹੀਂ ਕੀਤਾ ਸੀ। ਇਸ ਸੀਜ਼ਨ ਨੂੰ ਅਨਿਲ ਕਪੂਰ ਨੇ ਹੋਸਟ ਕੀਤਾ ਸੀ। ਬਾਲੀਵੁੱਡ ਲਾਈਫ ਦੀ ਖ਼ਬਰ ਮੁਤਾਬਕ, ਸਲਮਾਨ ਖ਼ਾਨ ਦੀ ਹਾਲ ਹੀ 'ਚ ਸਰਜਰੀ ਹੋਈ ਹੈ ਅਤੇ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹਨ। ਸਲਮਾਨ ਨੂੰ ਖੁਦ ਦਾ ਖਿਆਲ ਰੱਖਣਾ ਪੈਂਦਾ ਹੈ ਅਤੇ ਇਸ ਕਾਰਨ ਉਹ 'ਬਿੱਗ ਬੌਸ 18' ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਠੀਕ ਹੋ ਜਾਂਦੇ ਹਨ ਤਾਂ ਉਹ ਸ਼ੋਅ 'ਚ ਸ਼ਾਮਲ ਹੋ ਸਕਦੇ ਹਨ। ਪ੍ਰੋਡਕਸ਼ਨ ਟੀਮ ਅਤੇ 'ਬਿੱਗ ਬੌਸ 18' ਵਿਚਾਲੇ ਗੱਲਬਾਤ ਚੱਲ ਰਹੀ ਹੈ। ਸਲਮਾਨ 'ਬਿੱਗ ਬੌਸ 18' 'ਚ ਹੋਣਗੇ ਜਾਂ ਨਹੀਂ ਇਸ ਬਾਰੇ ਹੁਣ ਅਧਿਕਾਰਤ ਤੌਰ 'ਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ

ਇਨ੍ਹਾਂ ਸਿਤਾਰਿਆਂ ਤੱਕ ਕੀਤੀ ਗਈ ਪਹੁੰਚ
ਸ਼ੋਅ 'ਚ ਨਜ਼ਰ ਆਏ ਪ੍ਰਤੀਯੋਗੀਆਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਅਨੀਤਾ ਹਸਨੰਦਾਨੀ, ਸੁਰਭੀ ਜੋਤੀ, ਕਨਿਕਾ ਮਾਨ, ਸ਼ਾਇਰ ਸ਼ੇਖ, ਸਮੀਰਾ ਰੈੱਡੀ, ਸੁਨੀਲ ਕੁਮਾਰ, ਦੀਪਿਕਾ ਆਰੀਆ, ਸੋਮੀ ਅਲੀ, ਅੰਜਲੀ ਆਨੰਦ, ਅਰਜੁਨ ਬਿਜਲਾਨੀ, ਸ਼ੋਏਬ ਇਬਰਾਹਿਮ, ਮਾਨਸੀ ਸ਼੍ਰੀਵਾਸਤਵ, ਧੀਰਜ ਧੂਪਰ ਸਿਤਾਰਿਆਂ ਤੱਕ ਪਹੁੰਚ ਕੀਤੀ ਗਈ ਹੈ। ਹਾਲਾਂਕਿ ਹਾਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਸਲਮਾਨ ਦੀਆਂ ਪਸਲੀਆਂ 'ਤੇ ਲੱਗੀ ਸੱਟ 
ਦੱਸ ਦੇਈਏ ਕਿ ਸਲਮਾਨ ਖ਼ਾਨ ਦੀਆਂ ਪਸਲੀਆਂ 'ਚ ਸੱਟ ਲੱਗ ਗਈ ਸੀ। ਹਾਲ ਹੀ 'ਚ ਉਨ੍ਹਾਂ ਨੂੰ ਇਕ ਈਵੈਂਟ 'ਚ ਦੇਖਿਆ ਗਿਆ। ਸਲਮਾਨ ਜ਼ਖਮੀ ਹੋਣ ਦੇ ਬਾਵਜੂਦ ਈਵੈਂਟ 'ਚ ਪਹੁੰਚੇ। ਸਲਮਾਨ ਨੇ ਆਪਣੇ ਕੰਮ ਦੇ ਵਾਅਦੇ ਪੂਰੇ ਕਰ ਲਏ ਸਨ। ਸਲਮਾਨ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ਦੇਖਿਆ ਜਾ ਸਕਦਾ ਹੈ ਕਿ ਸਲਮਾਨ ਨੂੰ ਸੋਫੇ ਤੋਂ ਉੱਠਣ 'ਚ ਮੁਸ਼ਕਿਲ ਆ ਰਹੀ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਫ਼ਿਲਮ 'ਸਿਕੰਦਰ' 'ਚ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News