ਸਾਜਿਦ ਖ਼ਾਨ ’ਤੇ ਫੁੱਟਿਆ ਸਲਮਾਨ ਖ਼ਾਨ ਦਾ ਗੁੱਸਾ, ਕਿਹਾ– ‘ਤੁਸੀਂ ਬਿੱਗ ਬੌਸ ਨਹੀਂ ਚਲਾਉਂਦੇ’

Sunday, Nov 27, 2022 - 10:20 AM (IST)

ਸਾਜਿਦ ਖ਼ਾਨ ’ਤੇ ਫੁੱਟਿਆ ਸਲਮਾਨ ਖ਼ਾਨ ਦਾ ਗੁੱਸਾ, ਕਿਹਾ– ‘ਤੁਸੀਂ ਬਿੱਗ ਬੌਸ ਨਹੀਂ ਚਲਾਉਂਦੇ’

ਮੁੰਬਈ (ਬਿਊਰੋ)– ‘ਬਿੱਗ ਬੌਸ’ ਦੇ ਘਰ ’ਚ ਇਸ ਹਫ਼ਤੇ ਕਾਫੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਘਰ ’ਚ ਕਈ ਮੁਕਾਬਲੇਬਾਜ਼ਾਂ ਵਿਚਾਲੇ ਲੜਾਈ-ਝਗੜੇ ਹੋਏ ਪਰ ਅਰਚਨਾ ਤੇ ਸਾਜਿਦ ਖ਼ਾਨ ਦੀ ਲੜਾਈ ਨੇ ਪੂਰੇ ਸ਼ੋਅ ਦੀ ਲਾਈਮਲਾਈਟ ਲੁੱਟ ਲਈ।

ਸਾਜਿਦ ਤੇ ਅਰਚਨਾ ਨੇ ਲੜਾਈ ਦੌਰਾਨ ਇਕ-ਦੂਜੇ ਨੂੰ ਖਰੀਆਂ-ਖਰੀਆਂ ਸੁਣਾਈਆਂ, ਜਿਸ ਤੋਂ ਬਾਅਦ ਹਰ ਕਿਸੇ ਨੂੰ ਸਲਮਾਨ ਖ਼ਾਨ ਦਾ ਇੰਤਜ਼ਾਰ ਸੀ ਤੇ ਬਾਅਦ ’ਚ ਸਲਮਾਨ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

‘ਵੀਕੈਂਡ ਕਾ ਵਾਰ’ ਐਪੀਸੋਡ ’ਚ ਸਲਮਾਨ ਨੇ ਕਈ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਈ ਤੇ ਇਨ੍ਹਾਂ ’ਚ ਇਕ ਨਾਂ ਸਾਜਿਦ ਖ਼ਾਨ ਦਾ ਵੀ ਰਿਹਾ। ਜੀ ਹਾਂ, ਸਾਜਿਦ ਖ਼ਾਨ ਹੁਣ ਤਕ ਕਾਫੀ ਸੇਫ ਖੇਡ ਰਹੇ ਸਨ ਪਰ ਅਰਚਨਾ ਨਾਲ ਲੜਾਈ ’ਚ ਸਜਿਦ ਨੇ ਉਨ੍ਹਾਂ ਲਈ ਕਾਫੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਅਜਿਹੇ ’ਚ ਸਲਮਾਨ ਖ਼ਾਨ ਦਾ ਗੁੱਸਾ ਸਾਜਿਦ ਖ਼ਾਨ ’ਤੇ ਫੁੱਟ ਪਿਆ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸੋਨਮ ਬਾਜਵਾ 'ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

ਸਲਮਾਨ ਨੇ ਸਾਜਿਦ ਦੀ ਉਨ੍ਹਾਂ ਦੇ ਖ਼ਰਾਬ ਵਰਤਾਅ ਲਈ ਰੱਜ ਕੇ ਕਲਾਸ ਲਗਾਈ। ਲੜਾਈ ’ਚ ਖ਼ਰਾਬ ਸ਼ਬਦਾਂ ਦੀ ਵਰਤੋਂ ਕਰਨ ’ਤੇ ਸਲਮਾਨ ਨੇ ਅਰਚਨਾ ਨੂੰ ਵੀ ਸੱਚਾਈ ਦੱਸੀ ਪਰ ਇਸ ਵਾਰ ਜ਼ਿਆਦਾ ਕਲਾਸ ਸਾਜਿਦ ਖ਼ਾਨ ਦੀ ਲੱਗੀ।

ਅਸਲ ’ਚ ਲੜਾਈ ਦੌਰਾਨ ਸਾਜਿਦ ਖ਼ਾਨ ਨੇ ਅਰਚਨਾ ਨੂੰ ਕਿਹਾ, ‘‘ਮੈਂ ਬਹੁਤ ਵੱਡਾ ਡਾਇਰੈਕਟਰ ਹਾਂ, ਮੈਂ ਤੈਨੂੰ ‘ਬਿੱਗ ਬੌਸ’ ਤੋਂ ਕੱਢ ਸਕਦਾ ਹਾਂ।’’ ਸਾਜਿਦ ਨੇ ਅਰਚਨਾ ਨੂੰ ਕਾਫੀ ਗਾਲ੍ਹਾਂ ਕੱਢੀਆਂ, ਉਥੇ ਦੂਜੇ ਪਾਸੇ ਅਰਚਨਾ ਨੇ ਸਾਜਿਦ ਦੀ ਕੈਪਟੈਂਸੀ ’ਤੇ ਸਵਾਲ ਚੁੱਕੇ ਸਨ ਤੇ ਉਨ੍ਹਾਂ ਨੂੰ ਗੁੱਸਾ ਦਿਲਾਇਆ।

ਸਾਜਿਦ ਖ਼ਾਨ ਦੀ ਮਾੜੀ ਸ਼ਬਦਾਵਲੀ ਲਈ ਸਲਮਾਨ ਉਸ ਨੂੰ ਝਾੜ ਪਾਉਂਦੇ ਹਨ। ਸਲਮਾਨ ਨੇ ਸਾਜਿਦ ਖ਼ਾਨ ਨੂੰ ਕਿਹਾ, ‘‘ਤੁਸੀਂ ਵੱਡੇ ਡਾਇਰੈਕਟਰ ਹੋਵੋਗੇ ਪਰ ਤੁਸੀਂ ‘ਬਿੱਗ ਬੌਸ’ ਨਹੀਂ ਚਲਾਉਂਦੇ ਹੋ। ਸ਼ੋਅ ’ਚੋਂ ਅਰਚਨਾ ਨੂੰ ਕੋਈ ਬਾਹਰ ਨਹੀਂ ਕੱਢ ਸਕਦਾ। ਨਾ ਮੈਂ, ਨਾ ‘ਬਿੱਗ ਬੌਸ’, ਸਿਰਫ ਦਰਸ਼ਕ ਹੀ ਇਹ ਤੈਅ ਕਰਨਗੇ ਕਿ ਉਨ੍ਹਾਂ ਨੇ ਅਰਚਨਾ ਨੂੰ ਸ਼ੋਅ ’ਚ ਰੱਖਣਾ ਹੈ ਜਾਂ ਨਹੀਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News