BB 14 : ਅਰਸ਼ੀ ਖ਼ਾਨ ’ਤੇ ਆਇਆ ਸਲਮਾਨ ਖਾਨ ਨੂੰ ਗੁੱਸਾ, ਅਭਿਨਵ ਤੇ ਕਵਿਤਾ ਦੀ ਵੀ ਲੱਗੀ ਕਲਾਸ

Saturday, Dec 12, 2020 - 06:24 PM (IST)

BB 14 : ਅਰਸ਼ੀ ਖ਼ਾਨ ’ਤੇ ਆਇਆ ਸਲਮਾਨ ਖਾਨ ਨੂੰ ਗੁੱਸਾ, ਅਭਿਨਵ ਤੇ ਕਵਿਤਾ ਦੀ ਵੀ ਲੱਗੀ ਕਲਾਸ

ਮੁੰਬਈ (ਬਿਊਰੋ)– ‘ਬਿੱਗ ਬੌਸ’ ਦੇ ਹਾਲੀਆ ਪ੍ਰੋਮੋ ’ਚ ਸਲਮਾਨ ਖ਼ਾਨ ਨੂੰ ਅਰਸ਼ੀ ਖ਼ਾਨ, ਅਭਿਨਵ ਸ਼ੁਕਲਾ ਤੇ ਕਵਿਤਾ ਕੌਸ਼ਿਕ ਦੀ ਲੜਾਈ ’ਤੇ ਗੁੱਸਾ ਹੁੰਦੇ ਦੇਖਿਆ ਜਾਵੇਗਾ। ਦਰਅਸਲ ਬਿੱਗ ਬੌਸ ਦਾ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਅਭਿਨਵ ਸ਼ੁਕਲਾ ਤੇ ਰੂਬੀਨਾ ਦਿਲੈਕ, ਕਵਿਤਾ ਕੌਸ਼ਿਕ ਤੇ ਰੋਹਿਤ ਵਿਸ਼ਵਾਸ ਵਿਚਕਾਰ ਬਹਿਸ ਹੁੰਦੀ ਦੇਖੀ ਜਾਵੇਗੀ। ਇਸ ਤੋਂ ਬਾਅਦ ਸਲਮਾਨ ਖ਼ਾਨ ਨੂੰ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਦੇਖਿਆ ਜਾਵੇਗਾ। ਇਨ੍ਹਾਂ ਚਾਰਾਂ ਤੋਂ ਇਲਾਵਾ ਸਲਮਾਨ ਖ਼ਾਨ ਦਾ ਗੁੱਸਾ ਅਰਸ਼ੀ ਖ਼ਾਨ ’ਤੇ ਵੀ ਫੁੱਟੇਗਾ, ਜੋ ਹਾਲ ਹੀ ’ਚ ਘਰ ’ਚ ਮੁਕਾਬਲੇਬਾਜ਼ ਦੇ ਤੌਰ ’ਤੇ ਗਈ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਪ੍ਰੋਮੋ ’ਚ ਸਲਮਾਨ ਖ਼ਾਨ ਅਰਸ਼ੀ ਖ਼ਾਨ ’ਤੇ ਇਕ ਮਜ਼ਾਕੀਆ ਕੁਮੈਂਟ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਅਰਸ਼ੀ ਖ਼ਾਨ ਸਲਮਾਨ ਖ਼ਾਨ ਨੂੰ ਕਹਿੰਦੀ ਹੈ, ‘ਮੈਨੂੰ ਪਤਾ ਸੀ। ਤੁਸੀਂ ਮੇਰੇ ’ਤੇ ਆਓਗੇ ਤੇ ਮੈਨੂੰ ਜ਼ਿੱਲਤ ਦੇ ਲੱਡੂ ਖਵਾ ਕੇ ਹੀ ਰਹੋਗੇ।’ ਉਹ ਸਲਮਾਨ ਖ਼ਾਨ ਨੂੰ ਕਹਿੰਦੀ ਹੈ ਕਿ ਉਹ ਮਜ਼ਾਕ ਕਰ ਰਹੀ ਸੀ। ਇਸ ਤੋਂ ਬਾਅਦ ਸਲਮਾਨ ਖ਼ਾਨ ਉਨ੍ਹਾਂ ਨਾਲ ਗੁੱਸਾ ਨਹੀਂ ਕਰਦੇ ਹਨ। ਇਸ ਤੋਂ ਬਾਅਦ ਸਲਮਾਨ ਖ਼ਾਨ ਦਾ ਗੁੱਸਾ ਅਭਿਨਵ ਤੇ ਰੂਬੀਨਾ ’ਤੇ ਫੁੱਟਦਾ ਹੈ। ਉਹ ਦੋਵੇਂ ਕਵਿਤਾ ਤੇ ਉਸ ਦੇ ਪਤੀ ਰੋਨਿਤ ਨਾਲ ਲੜ ਰਹੇ ਹੁੰਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਰੂਬੀਨਾ ਕਵਿਤਾ ਨਾਲ ਅਭਿਨਵ ਦੀ ਬੁਰਾਈ ਕਰਨ ਦੇ ਬਾਰੇ ’ਚ ਗੱਲ ਕਰਦੀ ਹੈ। ਰੋਨਿਤ ਦਾਅਵਾ ਕਰਦੇ ਹਨ ਕਿ ਕਵਿਤਾ ਕੌਸ਼ਿਕ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅਭਿਨਵ ਸ਼ੁਕਲਾ ਤੇ ਕਵਿਤਾ ਕੌਸ਼ਿਕ ਦੀ ਦੋਸਤੀ ਕਿਉਂ ਟੁੱਟੀ। ਇਸ ’ਤੇ ਕਵਿਤਾ ਨੇ ਕਿਹਾ ਕਿ ਅਭਿਨਵ ਉਨ੍ਹਾਂ ਨੂੰ ਅਸ਼ਲੀਲ ਮੈਸੇਜ ਭੇਜਿਆ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਤੋਂ ਸ਼ਿਕਾਇਤ ਕਰਨ ਦੀ ਗੱਲ ਵੀ ਕੀਤੀ ਸੀ। ਇਸ ’ਤੇ ਅਭਿਨਵ ਕਹਿੰਦੇ ਹਨ, ‘ਮੈਂ ਉਹ ਮੈਸੇਜ ਦੇਖਣਾ ਚਾਹੁੰਦਾ ਹਾਂ।’ ਇਸ ਤੋਂ ਬਾਅਦ ਸਲਮਾਨ ਆਪਣਾ ਕੋਰਟ ਉਤਾਰ ਦਿੰਦੇ ਹਨ।

ਨੋਟ– ‘ਬਿੱਗ ਬੌਸ’ ਦੇ ਇਸ ਸੀਜ਼ਨ ਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News