ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ
Wednesday, Jul 19, 2023 - 10:54 AM (IST)
![ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ](https://static.jagbani.com/multimedia/10_53_329212269salman khan.jpg)
ਮੁੰਬਈ (ਭਾਸ਼ਾ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੀ ਪ੍ਰੋਡਕਸ਼ਨ ਕੰਪਨੀ ‘ਸਲਮਾਨ ਖ਼ਾਨ ਫ਼ਿਲਮਜ਼’ (ਐੱਸ. ਕੇ. ਐੱਫ.) ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਚਾਹਵਾਨ ਅਦਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਲਈ ਆਉਣ ਵਾਲੀਆਂ ਜਾਅਲੀ ਕਾਲਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਐਕਟ੍ਰੈੱਸ ਗਿਗੀ ਹਦੀਦ ਗ੍ਰਿਫ਼ਤਾਰ, ਏਅਰਪੋਰਟ 'ਤੇ ਬੈਗ 'ਚੋਂ ਬਰਾਮਦ ਹੋਇਆ ਗਾਂਜਾ
‘ਚਿੱਲਰ ਪਾਰਟੀ’, ‘ਬਜਰੰਗੀ ਭਾਈਜਾਨ’ ਤੇ ‘ਭਾਰਤ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰਨ ਵਾਲੀ ਐੱਸ. ਕੇ. ਐੱਫ. ਨੇ ਕਿਹਾ ਕਿ ਉਸ ਨੇ ਆਪਣੀਆਂ ਭਵਿੱਖ ਦੀਆਂ ਫ਼ਿਲਮਾਂ ਲਈ ਕਿਸੇ ਵੀ ‘ਕਾਸਟਿੰਗ ਏਜੰਟ’ ਨੂੰ ਨਹੀਂ ਰੱਖਿਆ ਹੈ। ਕਾਸਟਿੰਗ ਏਜੰਟ ਚਾਹਵਾਨ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਲਈ ਪ੍ਰੋਡਕਸ਼ਨ ਹਾਊਸ ਕੋਲ ਭੇਜਦੇ ਹਨ।
ਬਿਆਨ ’ਚ ਕਿਹਾ ਗਿਆ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਲਮਾਨ ਖ਼ਾਨ ਤੇ ਐੱਸ. ਕੇ. ਐੱਫ. ਵਲੋਂ ਮੌਜੂੁਦਾ ਸਮੇਂ ’ਚ ਕਿਸੇ ਵੀ ਫ਼ਿਲਮ ਲਈ ਕਲਾਕਾਰਾਂ ਦੀ ਚੋਣ ਨਹੀਂ ਕੀਤੀ ਜਾ ਰਹੀ ਹੈ। ਅਸੀਂ ਆਪਣੇ ਭਵਿੱਖ ਦੀ ਕਿਸੇ ਵੀ ਫ਼ਿਲਮ ਲਈ ਕਿਸੇ ਕਾਸਟਿੰਗ ਏਜੰਟ ਦੀ ਸੇਵਾ ਨਹੀਂ ਲੈ ਰੱਖੀ ਹੈ। ਕਿਰਪਾ ਇਸ ਸਬੰਧੀ ਤੁਸੀਂ ਪ੍ਰਾਪਤ ਕਿਸੇ ਵੀ ਈ-ਮੇਲ ਤੇ ਸੰਦੇਸ਼ ’ਤੇ ਭਰੋਸਾ ਨਾ ਕਰੋ।
ਜੇਕਰ ਕੋਈ ਵੀ ਪੱਖ ਕਿਸੇ ਵੀ ਅਣ-ਅਧਿਕਾਰਤ ਤਰੀਕੇ ਨਾਲ ਸਲਮਾਨ ਖ਼ਾਨ ਜਾਂ ਐੱਸ. ਕੇ. ਐੱਫ. ਦੇ ਨਾਂ ਦੀ ਵਰਤੋਂ ਕਰਦਿਆਂ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਲਮਾਨ ਦੀ ਅਗਲੀ ਫ਼ਿਲਮ ‘ਟਾਈਗਰ 3’ ਹੈ, ਜਿਸ ਦਾ ਨਿਰਮਾਣ ਯਸ਼ ਰਾਜ ਫ਼ਿਲਮਜ਼ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।