...ਤਾਂ ਹੁਣ ਇਸ ਸਾਬਕਾ ਪ੍ਰੇਮਿਕਾ ਨਾਲ ਰੋਮਾਂਸ ਕਰਨਗੇ ਸਲਮਾਨ ਖਾਨ ! (pics)

Thursday, Apr 07, 2016 - 09:36 AM (IST)

...ਤਾਂ ਹੁਣ ਇਸ ਸਾਬਕਾ ਪ੍ਰੇਮਿਕਾ ਨਾਲ ਰੋਮਾਂਸ ਕਰਨਗੇ ਸਲਮਾਨ ਖਾਨ ! (pics)

ਨਵੀਂ ਦਿੱਲੀ : ਬਾਲੀਵੁੱਡ ਦੇ ਦਬੰਗ ਭਾਈਜਾਨ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਬਾਰੇ ਪੂਰੀ ਦੁਨੀਆ ਜਾਣਦੀ ਹੈ। ਭਾਵੇਂ ਅਸਲ ਜ਼ਿੰਦਗੀ ''ਚ ਉਹ ਦੋਵੇਂ ਵੱਖ ਹੋ ਗਏ ਹਨ ਪਰ ਦੋਵੇਂ ਛੇਤੀ ਹੀ ਇਕੱਠੇ ਨਜ਼ਰ ਆਉਣਗੇ। ਕੁਝ ਹੋਰ ਸੋਚਣ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਅਨੁਸਾਰ ਦੱਸ ਦਈਏਂ ਕੀ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੇ ਫਿਲਮ ''ਚ ਇਕੱਠੇ ਕੰਮ ਕਰਨ ਦੀ। ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਆਪਣੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਕਈ ਫਿਲਮਾਂ ''ਚ ਕੰਮ ਕਰ ਚੁੱਕੇ ਹਨ। ਸਲਮਾਨ ਵਲੋਂ ਕੈਟਰੀਨਾ ਨਾਲ ਕੀਤੇ ਰੋਮਾਂਸ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਦਾ ਅਸਲ ''ਚ ਬ੍ਰੇਕਅੱਪ ਹੋ ਚੁੱਕਿਆ ਹੈ। ਹੁਣ ਛੇਤੀ ਹੀ ਉਹ ਆਪਣੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਨਾਲ ਵੀ ਰੋਮਾਂਸ ਕਰਦੇ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਇਕ ਵੈੱਬਸਾਈਟ ਅਨੁਸਾਰ ਅਦਾਕਾਰ ਸਲਮਾਨ ਖਾਨ ਤੇਲੁਗੂ ਫਿਲਮ ''ਸ਼ਣਮ'' ਦੇ ਹਿੰਦੀ ਰੀਮੇਕ ''ਚ ਕੰਮ ਕਰ ਸਕਦੇ ਹਨ। ਅਸਲ ਜ਼ਿੰਦਗੀ ਵਾਂਗ ਸੰਗੀਤਾ ਬਿਜਲਾਨੀ ਇਸ ਫਿਲਮ ''ਚ ਵੀ ਸਲਮਾਨ ਦੀ ਸਾਬਕਾ ਪ੍ਰੇਮਿਕਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਬਾਰੇ ''ਚ ਉਂਝ ਕਿਸੇ ਤਰ੍ਹਾਂ ਦੀ ਜਨਤਕ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਸਲਮਾਨ ਇਸ ਤੋਂ ਪਹਿਲਾਂ ਵੀ ਕਈ ਹਿੱਟ ਤੇਲੁਗੂ ਫਿਲਮਾਂ ਦੇ ਰੀਮੇਕ ''ਚ ਕੰਮ ਕਰ ਚੁੱਕੇ ਹਨ, ਜਿਨ੍ਹਾਂ ''ਚ ''ਵਾਂਟੇਡ'', ''ਰੈੱਡੀ'' ਅਤੇ ''ਕਿੱਕ'' ਵਰਗੀਆਂ ਸੁਪਰਹਿੱਟ ਫਿਲਮਾਂ ਸ਼ਾਮਲ ਹਨ। 


Related News