ਆਰੀਅਨ ਦੇ ਹੱਕ ''ਚ ਬੋਲੀ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ, ਸ਼ਰੇਆਮ ਆਖੀ ਇਹ ਗੱਲ

Saturday, Oct 23, 2021 - 10:45 AM (IST)

ਆਰੀਅਨ ਦੇ ਹੱਕ ''ਚ ਬੋਲੀ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ, ਸ਼ਰੇਆਮ ਆਖੀ ਇਹ ਗੱਲ

ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਡਰੱਗਸ ਮਾਮਲੇ 'ਚ 30 ਅਕਤੂਬਰ ਤੱਕ ਨਿਆਂਇਕ ਹਿਰਾਸਤ 'ਚ ਹਨ। ਹੁਣ ਤੱਕ ਚਾਰ ਵਾਰ ਉਨ੍ਹਾਂ ਦੀ ਜ਼ਮਾਨਤ ਰੱਦ ਹੋ ਚੁੱਕੀ ਹੈ ਜਿਸ ਨਾਲ ਉਨ੍ਹਾਂ ਦਾ ਪਰਿਵਾਰ ਬਹੁਤ ਪਰੇਸ਼ਾਨ ਹੈ। ਕਿੰਗ ਖ਼ਾਨ ਦੇ ਅਜਿਹੇ ਮੁਸ਼ਕਿਲ ਸਮੇਂ 'ਚ ਉਨ੍ਹਾਂ ਨੂੰ ਬਾਲੀਵੁੱਡ ਸਿਤਾਰਿਆਂ ਦੀ ਫੁਲ ਸਪੋਰਟ ਮਿਲ ਰਹੀ ਹੈ। ਹਾਲ ਹੀ 'ਚ ਇਸ 'ਤੇ ਅਦਾਕਾਰ ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਆਪਣਾ ਬਿਆਨ ਦਿੱਤਾ ਹੈ ਅਤੇ ਆਰੀਅਨ ਖ਼ਾਨ ਦਾ ਸਮਰਥਨ ਕੀਤਾ ਹੈ।


ਸੋਮੀ ਅਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਰੀਅਨ ਦੀ ਤਸਵੀਰ ਸ਼ੇਅਰ ਕਰ ਲਿਖਿਆ-'ਹਾਂ ਚੱਲੋ, ਮਿਲ ਕੇ ਇਕ 23 ਸਾਲ ਦੇ ਨੌਜਵਾਨ ਦੀ ਜ਼ਿੰਦਗੀ ਖਰਾਬ ਕਰ ਦੇਈਏ ਇਹ ਦਿਖਾਉਣ ਲਈ ਕਿ ਪੁਲਸ ਕਾਨੂੰਨ ਦਾ ਕਿੰਨਾ ਪਾਲਨ ਕਰਦੀ ਹੈ ਜਦੋਂ ਲੋਕ ਸਚਮੁੱਚ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਹੱਤਿਆਂ ਤੋਂ ਦੂਰ ਹੋ ਗਏ ਹਨ। ਇਹ ਕਿਸ ਤਰ੍ਹਾਂ ਦਾ ਨਿਆਂ ਹੈ, ਹੱਤਿਆ ਕਰਨਾ ਠੀਕ ਲੱਗਦਾ ਹੈ ਪਰ ਹਰ ਟੀਨਏਜ਼ਰ ਅਤੇ ਬੱਚੇ ਜੋ ਡਰੱਗ ਦੇ ਨਾਲ ਐਕਸਪੈਰੀਮੈਂਟ ਕਰਦੇ ਹਨ ਕੀ ਉਹ ਲੜਕੇ ਲੜਕੀਆਂ ਅਤੇ ਔਰਤਾਂ ਦੇ ਬਲਤਕਾਰ ਤੋਂ ਵੱਡਾ ਅਪਰਾਧ ਹੈ?

PunjabKesari
ਸੋਮੀ ਨੇ ਅੱਗੇ ਲਿਖਿਆ, 'ਇਹ ਇਹ ਪਾਖੰਡ ਹੈ ਅਤੇ ਹਾਂ ਮੇਰੀ ਉਮਰ 'ਚ ਆਰੀਅਨ ਇਕ 23 ਸਾਲ ਦਾ ਬੱਚਾ ਹੀ ਹੈ। ਆਰੀਅਨ ਨੂੰ ਆਜ਼ਾਦ ਕਰੋ, ਭ੍ਰਿਸ਼ਟਾਚਾਰ ਨੂੰ ਰੋਕੋ'। ਸੋਮੀ ਅਲੀ ਦੀ ਇਸ ਪੋਸਟ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


author

Aarti dhillon

Content Editor

Related News