ਸੋਸ਼ਲ ਮੀਡੀਆ ’ਤੇ ਉੱਡੀ ਮਾਸਟਰ ਸਲੀਮ ਦੀ ਮੌਤ ਦੀ ਅਫਵਾਹ, ਜਾਣੋ ਕੀ ਹੈ ਸੱਚਾਈ
Thursday, Jun 24, 2021 - 04:27 PM (IST)
ਚੰਡੀਗੜ੍ਹ (ਬਿਊਰੋ)– ਲੱਗਦਾ ਹੈ ਕਿ ਸੋਸ਼ਲ ਮੀਡੀਆ ’ਤੇ ਕਲਾਕਾਰਾਂ ਦੀ ਮੌਤ ਦੀਆਂ ਝੂਠੀਆਂ ਅਫਵਾਹਾਂ ਫੈਲਾਉਣਾ ਅੱਜਕਲ ਆਮ ਗੱਲ ਹੋ ਗਈ ਹੈ। ਇਸੇ ਲਈ ਆਏ ਦਿਨ ਕਿਸੇ ਨਾ ਕਿਸੇ ਕਲਾਕਾਰ ਨੂੰ ਲੈ ਕੇ ਅਜਿਹੀ ਝੂਠੀ ਅਫਵਾਹ ਦੇਖਣ ਤੇ ਸੁਣਨ ਨੂੰ ਮਿਲ ਜਾਂਦੀ ਹੈ।
ਹਾਲ ਹੀ ’ਚ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਮੌਤ ਦੀ ਝੂਠੀ ਅਫਵਾਹ ਫੈਲੀ ਹੈ। ਇਸ ਅਫਵਾਹ ਬਾਰੇ ਜਿਵੇਂ ਹੀ ਮਾਸਟਰ ਸਲੀਮ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ’ਤੇ ਪ੍ਰਤੀਕਿਰਿਆ ਦਿੱਤੀ।
ਮਾਸਟਰ ਸਲੀਮ ਨੇ ਕਿਹਾ ਕਿ ਉਹ ਕਿਸੇ ਜਗ੍ਹਾ ਖੂਨਦਾਨ ਕਰਨ ਗਏ ਸਨ। ਉਸ ਦੌਰਾਨ ਦੀ ਤਸਵੀਰ ਸਾਂਝੀ ਕਰਦਿਆਂ ਕੁਝ ਸੋਸ਼ਲ ਮੀਡੀਆ ਪੇਜਾਂ ਵਲੋਂ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰਨਾ ਤਾਂ ਇਕ ਦਿਨ ਸਭ ਨੇ ਹੈ ਪਰ ਇੰਝ ਝੂਠੀਆਂ ਅਫਵਾਹਾਂ ਨਾ ਫੈਲਾਈਆਂ ਜਾਣ।
ਮਾਸਟਰ ਸਲੀਮ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਵੀ ਲਗਾ ਲਈ ਹੈ। ਇਸ ਦੀ ਇਕ ਤਸਵੀਰ ਵੀ ਮਾਸਟਰ ਸਲੀਮ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।