ਸ਼ਾਹਰੁਖ ਖ਼ਾਨ ਨਾਲ ਟਕਰਾਉਣਗੇ ਪ੍ਰਭਾਸ, ਇਕੋ ਦਿਨ ਰਿਲੀਜ਼ ਹੋਣਗੀਆਂ ‘ਡੰਕੀ’ ਤੇ ‘ਸਾਲਾਰ’!

09/26/2023 12:09:26 PM

ਐਂਟਰਟੇਨਮੈਂਟ ਡੈਸਕ– ਫ਼ਿਲਮ ਇੰਡਸਟਰੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਊਥ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਸਾਲਾਰ’ 28 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਨੂੰ ਕੁਝ ਦਿਨ ਪਹਿਲਾਂ ਹੀ ਮੁਲਤਵੀ ਕੀਤਾ ਗਿਆ ਹੈ। ਹੁਣ ਖ਼ਬਰਾਂ ਹਨ ਕਿ ਪ੍ਰਭਾਸ ਦੀ ਇਹ ਫ਼ਿਲਮ ਇਸੇ ਸਾਲ ਦਸੰਬਰ ’ਚ ਕ੍ਰਿਸਮਸ ਮੌਕੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਅਧਿਕਾਰਕ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਹ ਖ਼ਬਰ ਜਿਵੇਂ ਹੀ ਸਾਹਮਣੇ ਆਈ, ਅੱਗ ਵਾਂਗ ਫੈਲ ਗਈ।

ਦੱਸ ਦੇਈਏ ਕਿ ਇਸੇ ਦਿਨ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਰਿਲੀਜ਼ ਡੇਟ ਕਾਫੀ ਸਮੇਂ ਤੋਂ ਐਲਾਨ ਕੀਤੀ ਗਈ ਹੈ। ਅਜਿਹੇ ’ਚ ਪ੍ਰਭਾਸ ਦੀ ਫ਼ਿਲਮ ਦਾ ਸ਼ਾਹਰੁਖ ਖ਼ਾਨ ਦੀ ਫ਼ਿਲਮ ਨਾਲ ਟਕਰਾਉਣਾ ਵੱਡਾ ਮੁੱਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੁੱਲ੍ਹੜ ਪਿੱਜ਼ਾ ਕੱਪਲ ਦੇ ਵਿਵਾਦ ’ਤੇ ਬੋਲੇ ਐਮੀ ਵਿਰਕ, ‘ਕਿਸੇ ਦੇ ਪਰਿਵਾਰ ਨੂੰ ਇੰਨਾ ਜ਼ਲੀਲ ਨਾ ਕਰੋ’

‘ਡੰਕੀ’ ਦੀ ਗੱਲ ਕਰੀਏ ਤਾਂ ਇਸ ਲਈ ਲੋਕ ਬੇਹੱਦ ਉਤਸ਼ਾਹਿਤ ਹਨ ਕਿਉਂਕਿ ਇਸ ਸਾਲ ਰਿਲੀਜ਼ ਹੋਣ ਵਾਲੀ ਇਹ ਸ਼ਾਹਰੁਖ ਖ਼ਾਨ ਦੀ ਤੀਜੀ ਫ਼ਿਲਮ ਹੈ। ਸ਼ਾਹਰੁਖ ਖ਼ਾਨ ਦੀਆਂ ਪਹਿਲਾਂ ਰਿਲੀਜ਼ ਹੋਈਆਂ ਦੋਵੇਂ ਫ਼ਿਲਮਾਂ ‘ਪਠਾਨ’ ਤੇ ‘ਜਵਾਨ’ ਬਾਕਸ ਆਫਿਸ ’ਤੇ ਦੁਨੀਆ ਭਰ ’ਚ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀਆਂ ਹਨ। ਅਜਿਹੇ ’ਚ ‘ਡੰਕੀ’ ਨੂੰ ਲੈ ਕੇ ਵੀ ਦਰਸ਼ਕਾਂ ਦਾ ਉਤਸ਼ਾਹ ਬੇਹੱਦ ਜ਼ਿਆਦਾ ਹੈ।

ਉਥੇ ‘ਸਾਲਾਰ’ ਦੀ ਗੱਲ ਕਰੀਏ ਤਾਂ ਇਸ ਨੂੰ ਫ਼ਿਲਮ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਬਣਾਇਆ ਹੈ, ਜੋ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜ਼ੀਰੋ’ ਨਾਲ ਆਪਣੀ ਫ਼ਿਲਮ ‘ਕੇ. ਜੀ. ਐੱਫ. ਚੈਪਟਰ 1’ ਨੂੰ ਰਿਲੀਜ਼ ਕਰ ਚੁੱਕੇ ਹਨ। ਪ੍ਰਭਾਸ ਦੀ ਗੱਲ ਕਰੀਏ ਤਾਂ ਪ੍ਰਭਾਸ ਦੀਆਂ ਪਿਛਲੀਆਂ 3 ਫ਼ਿਲਮਾਂ ਬੇਹੱਦ ਖ਼ਰਾਬ ਰਹੀਆਂ ਹਨ, ਜਿਨ੍ਹਾਂ ’ਚ ‘ਸਾਹੋ’, ‘ਰਾਧੇ ਸ਼ਿਆਮ’ ਤੇ ‘ਆਦਿਪੁਰਸ਼’ ਸ਼ਾਮਲ ਹਨ। ਅਜਿਹੇ ’ਚ ‘ਸਾਲਾਰ’ ਪ੍ਰਭਾਸ ਲਈ ਵੱਡੀ ਫ਼ਿਲਮ ਹੈ, ਜਿਸ ਦਾ ਸ਼ਾਹਰੁਖ ਖ਼ਾਨ ਦੀ ‘ਡੰਕੀ’ ਫ਼ਿਲਮ ਨਾਲ ਕਲੈਸ਼ ਹੋਣਾ ਇਸ ਦੇ ਬਾਕਸ ਆਫਿਸ ’ਤੇ ਵੀ ਅਸਰ ਪਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News