ਸਾਜਿਦ ਨਾਡਿਆਡਵਾਲਾ ਨੇ ਆਪਣਾ ''ਨੈਸ਼ਨਲ ਐਵਾਰਡ'' ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਸਮਰਪਿਤ
Tuesday, Oct 26, 2021 - 04:46 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦਿਲ ਸੋਨੇ ਦਾ ਹੈ। ਨਿਰਮਾਤਾ ਨੂੰ ਫ਼ਿਲਮ 'ਛਿਛੋਰੇ' ਲਈ ਰਾਸ਼ਟਰੀ ਇਨਾਮ ਮਿਲਿਆ, ਜਿਸ ਨੇ ਸਭ ਤੋਂ ਉੱਤਮ ਹਿੰਦੀ ਫ਼ਿਲਮ ਦਾ ਖਿਤਾਬ ਜਿੱਤਿਆ ਹੈ। ਉਨ੍ਹਾਂ ਨੇ ਇਹ ਇਨਾਮ ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਮਰਪਿਤ ਕੀਤਾ ਹੈ। ਦਿਲ ਨੂੰ ਛੂਹ ਲੈਣ ਵਾਲੇ ਉਨ੍ਹਾਂ ਦੇ ਇਸ ਜੇਸਚਰ ਨੂੰ ਸਵਰਗਵਾਸੀ ਅਦਾਕਾਰ ਦੇ ਪ੍ਰਸ਼ੰਸਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪਰਮੀਸ਼ ਵਰਮਾ ਦੇ ਵਿਆਹ 'ਚ ਨਹੀਂ ਪਹੁੰਚ ਸਕਿਆ ਸੀ ਛੋਟਾ ਭਰਾ ਸੁੱਖਨ, ਸੋਸ਼ਲ ਮੀਡੀਆ 'ਤੇ ਦੱਸੀ ਵਜ੍ਹਾ
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਅਭਿਨੈ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਟੋਲੀ ਨਾਲ ਨਿਤੇਸ਼ ਤਿਵਾਰੀ ਦੁਆਰਾ ਨਿਰਦੇਸ਼ਿਤ 'ਛਿਛੋਰੇ' ਉਸ ਸਾਲ ਦੀ ਸਭ ਤੋਂ ਪਸੰਦੀਦਾ ਫ਼ਿਲਮ ਸੀ। ਇਥੋਂ ਤੱਕ ਕਿ 65ਵੇਂ ਫਿਲਮਫੇਅਰ ਪੁਰਸਕਾਰ 'ਚ ਪੰਜ ਨਾਮਾਂਕਨ ਪ੍ਰਾਪਤ ਕੀਤੇ ਸਨ, ਜਿਸ 'ਚ ਸਭ ਤੋਂ ਉੱਤਮ ਫ਼ਿਲਮ, ਤਿਵਾਰੀ ਲਈ ਸਭ ਤੋਂ ਉੱਤਮ ਨਿਰਦੇਸ਼ਕ, ਸਭ ਤੋਂ ਉੱਤਮ ਕਹਾਣੀ, ਬੈਸਟ ਡਾਇਲਾਗ ਅਤੇ ਬੈਸਟ ਐਡੀਟਿੰਗ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦੇ ਮਾਮਲੇ 'ਚ ਗੈਰੀ ਸੰਧੂ ਦੀ ਐਂਟਰੀ, ਸ਼ਰੇਆਮ ਆਖ ਦਿੱਤੀ ਇਹ ਗੱਲ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।