ਅਦਾਕਾਰਾ ਸਾਇਰਾ ਬਾਨੋ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ, ਦਿਲ ਦੀ ਬਿਮਾਰੀ ਨਾਲ ਰਹੀ ਹੈ ਜੂਝ

Monday, Sep 06, 2021 - 10:24 AM (IST)

ਅਦਾਕਾਰਾ ਸਾਇਰਾ ਬਾਨੋ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ, ਦਿਲ ਦੀ ਬਿਮਾਰੀ ਨਾਲ ਰਹੀ ਹੈ ਜੂਝ

ਨਵੀਂ ਦਿੱਲੀ (ਬਿਊਰੋ) : ਮਹਰੂਮ ਫ਼ਿਲਮ ਅਦਾਕਾਰ ਦਿਲੀਪ ਕੁਮਾਰ ਦੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਸਾਇਰਾ ਬਾਨੋ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ 28 ਅਗਸਤ ਨੂੰ ਛਾਤੀ 'ਚ ਦਰਦ, ਹਾਈ ਬਲੱਡ ਪ੍ਰੈੱਸ਼ਰ ਅਤੇ ਹਾਈ ਸ਼ੂਗਰ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਇਸ ਗੱਲ ਦੀ ਜਾਣਕਾਰੀ ਸਾਇਰਾ ਬਾਨੋ ਦੇ ਕਰੀਬੀ ਫ਼ੈਜ਼ਲ ਫਾਰੂਕੀ ਨੇ ਐਤਵਾਰ ਨੂੰ ਦਿੱਤੀ। ਸਾਇਰਾ ਬਾਨੋ ਦੇ ਪਤੀ ਦਿਲੀਪ ਕੁਮਾਰ ਦਾ ਹਾਲ ਹੀ 'ਚ ਦਿਹਾਂਤ ਹੋਇਆ ਸੀ। ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਫ਼ੈਜ਼ਲ ਫਾਰੂਕੀ ਨੇ ਇਹ ਜਾਣਕਾਰੀ ਦਿੰਦਿਆਂ ਪੀ. ਟੀ. ਆਈ. ਨੂੰ ਕਿਹਾ, ''ਸਾਇਰਾ ਜੀ, ਹੁਣ ਠੀਕ ਹਨ। ਉਨ੍ਹਾਂ ਨੂੰ ਹਸਪਤਾਲ 'ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਆਰਾਮ ਕਰ ਰਹੀ ਹੈ। ਤੁਹਾਡੀਆਂ ਪ੍ਰਾਰਥਾਨਾਵਾਂ ਲਈ ਧੰਨਵਾਦ।'' ਇਸ ਤੋਂ ਪਹਿਲਾਂ ਹਪਸਤਾਲ ਦੇ ਡਾਕਟਰਾਂ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਸਾਇਰਾ ਬਾਨੋ ਨੂੰ ਦਿਲ ਦੀ ਬਿਮਾਰੀ ਹੈ, ਜਿਸ ਨੂੰ ਕੋਰੋਨਰੀ ਸਿੰਡਰੋਮ ਕਹਿੰਦੇ ਹਨ। ਸਾਇਰਾ ਬਾਨੋ ਦੇ ਪਤੀ ਦਿਲੀਪ ਕੁਮਾਰ ਦਾ 7 ਜੁਲਾਈ ਨੂੰ 98 ਸਾਲ ਦੀ ਉਮਰ 'ਚ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ।


author

sunita

Content Editor

Related News