ਸਮੁੰਦਰ ਕੰਡੇ ਰੋਮਾਂਟਿਕ ਹੋਏ ਸੈਫ਼-ਕਰੀਨਾ, ਬਿਨਾਂ ਮੇਕਅੱਪ ਤੋਂ ਅਜਿਹੀ ਦਿਖੀ ਅਦਾਕਾਰਾ (ਦੇਖੋ ਤਸਵੀਰਾਂ)

07/04/2022 2:09:27 PM

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਅਦਾਕਾਰ ਸੈਫ਼ ਅਲੀ ਖ਼ਾਨ ਬੀ-ਟਾਊਨ ਦੇ ਮਸ਼ਹੂਰ ਜੋੜੇ ’ਚੋਂ ਇਕ ਹਨ। ਦੋਵੇਂ ਜਿੱਥੇ ਵੀ ਜਾਣ ਸੁਰਖੀਆਂ ’ਚ ਆ ਜਾਂਦੇ ਹਨ। ਇਨ੍ਹੀਂ ਦਿਨੀਂ ਇਹ ਜੋੜਾ ਆਪਣੇ ਦੋ ਪੁੱਤਰ ਜਹਾਂਗੀਰ ਅਲੀ ਖ਼ਾਨ ਅਤੇ ਤੈਮੂਰ ਅਲੀ ਖ਼ਾਨ ਨਾਲ ਇੰਗਲੈਂਡ ’ਚ ਛੁੱਟੀਆਂ ਦਾ ਆਨੰਦ ਮਾਣ ਰਿਹਾ ਹੈ। ਜਿਸ ਦੀ ਝਲਕ ਕਰੀਨਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕਰ ਰਹੀ ਹੈ। ਹੁਣ ਨਵੀਂ ਤਸਵੀਰ ’ਚ ਸੈਫ਼ ਆਪਣੀ ਪਿਆਰੀ ਪਤਨੀ ਨਾਲ ਸਮੁੰਦਰ ਕੰਢੇ ਰੋਮਾਂਟਿਕ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਆਕਾਂਕਸ਼ਾ ਰੰਜਨ ਨੇ ਸਾਂਝੀਆਂ ਕੀਤੀਆਂ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਨਾਲ ਮਜ਼ੇਦਾਰ ਤਸਵੀਰਾਂ

ਪਹਿਲੀ ਤਸਵੀਰ ’ਚ ਕਰੀਨਾ ਸੈਲਫ਼ੀ ਲੈ ਰਹੀ ਹੈ ਅਤੇ ਸੈਫ਼ ਅਲੀ ਖ਼ਾਨ ਮੂੰਹ ਖ਼ੋਲ ਕੇ ਖੜ੍ਹੇ ਹਨ। ਦੋਵੇਂ ਇਕੱਠੇ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਦੂਸਰੀ ਤਸਵੀਰ ’ਚ ਸੈਫ਼ ਪਤਨੀ ਕਰੀਨਾ ਦੇ ਚਿਹਰੇ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਕ ਤਸਵੀਰ ’ਚ ਕਰੀਨਾ ਸੈਲਫ਼ੀ ਲੈਂਦੀ ਨਜ਼ਰ ਆਈ ਹੈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਿਨਾਂ ਮੇਕਅੱਪ ਤੋਂ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ’ਤੇ ਬਹੁਤ ਸਾਰੇ ਲਾਲ ਧੱਬੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

ਇਨ੍ਹਾਂ ਤਸਵੀਰਾਂ ਦੇ ਨਾਲ ਕਰੀਨਾ ਕਪੂਰ ਨੇ ਕੈਪਸ਼ਨ ’ਚ ਲਿਖਿਆ ਕਿ ‘ ਬੀਚ ’ਤੇ ਜੈਕੇਟ , ਐਂਡ ਏ ਕਿੱਸ, ਦਿ ਇੰਗਲਿਸ਼ ਚੈਨਲ, ਇੰਗਲੈਂਡ ’ਚ ਗਰਮੀਆਂ ਹਨ?’ ਕਰੀਨਾ ਅਤੇ ਸੈਫ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।

PunjabKesari

ਕਰੀਨਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਵੇਗੀ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ‘ਲਾਲ ਸਿੰਘ ਚੱਢਾ’ ਬਾਕਸ ਆਫ਼ਿਸ ’ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਨਾਲ ਟਕਰਾਏਗੀ। ਇਸ ਦੇ ਨਾਲ ਹੀ ਸੈਫ਼ ਦੀਆਂ ਦੋ ਫ਼ਿਲਮਾਂ ‘ਆਦਿ ਪੁਰਸ਼’ ਅਤੇ ‘ਵਿਕਰਮ ਵੇਧਾ’ ਆਉਣ ਵਾਲੀਆਂ ਹਨ।


Anuradha

Content Editor

Related News