ਕ੍ਰਿਕਟ ’ਤੇ ਪਿਤਾ ਮਨਸੂਰ ਅਲੀ ਖ਼ਾਨ ਦੀ ਰਾਏ ਨੂੰ ਸੈਫ ਅਲੀ ਖ਼ਾਨ ਨੇ ਕੀਤਾ ਯਾਦ
Thursday, Feb 29, 2024 - 01:07 PM (IST)
ਮੁੰਬਈ (ਬਿਊਰੋ)– ਪਿਤਾ ਮਨਸੂਰ ਅਲੀ ਖ਼ਾਨ ਪਟੌਦੀ ਨਾਲ ਆਪਣੀ ਕ੍ਰਿਕਟ ਦੀਆਂ ਜੜ੍ਹਾਂ ਬਾਰੇ ਦੱਸਦਿਆਂ ਸੈਫ ਅਲੀ ਖ਼ਾਨ ਨੇ ਸਾਂਝਾ ਕੀਤਾ ਕਿ ਜਦੋਂ ਅਸੀਂ ਫੀਲਡਿੰਗ ਕਰਦੇ ਸੀ ਤਾਂ ਪਿਤਾ ਕਹਿੰਦੇ ਸਨ ਕਿ ਜੇਕਰ ਤੁਸੀਂ ਟੈਨਿਸ ਗੇਂਦ ਨਾਲ ਕੈਚ ਕਰਨਾ ਸਿੱਖੋਗੇ ਤਾਂ ਇਹੀ ਸਹੀ ਤਰੀਕਾ ਹੈ ਕਿਉਂਕਿ ਨਹੀਂ ਤਾਂ ਗੇਂਦ ਤੁਹਾਡੇ ਹੱਥਾਂ ’ਚੋਂ ਉੱਛਲ ਜਾਵੇਗੀ। ਜਦੋਂ ਤੱਕ ਤੁਸੀਂ ਇਸ ਨੂੰ ਸਹੀ ਤਰ੍ਹਾਂ ਫੜਨਾ ਨਹੀਂ ਸਿੱਖਦੇ।
ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ
ਇਸ ਲਈ ਹਰ ਕੋਈ ਟੈਨਿਸ ਬਾਲ ਕ੍ਰਿਕਟ ਨਾਲ ਸ਼ੁਰੂਆਤ ਕਰਦਾ ਹੈ। ਸੈਫ ਅਲੀ ਖ਼ਾਨ, ਜੋ ਪਤਨੀ ਕਰੀਨਾ ਕਪੂਰ ਖ਼ਾਨ ਨਾਲ ‘ਟਾਈਗਰਸ ਆਫ ਕੋਲਕਾਤਾ’ ਦੇ ਸਹਿ-ਮਾਲਕ ਹਨ, ਨੇ ‘ਸਿਟੀ ਆਫ ਜਾਏ’ ਤੇ ਕ੍ਰਿਕਟ ਪ੍ਰਤੀ ਆਪਣੀ ਦਿਲਚਸਪੀ ਜ਼ਾਹਿਰ ਕੀਤੀ।
ਸੈਫ ਅਲੀ ਖ਼ਾਨ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਦੇਵਰਾ’ ਦੀ ਰਿਲੀਜ਼ ਦੀ ਉਡੀਕ ’ਚ ਹਨ। ਇਸ ਫ਼ਿਲਮ ’ਚ ਜੂਨੀਅਰ ਐੱਨ. ਟੀ. ਆਰ. ਤੇ ਜਾਨ੍ਹਵੀ ਕਪੂਰ ਵੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸੈਫ ਅਲੀ ਖ਼ਾਨ ਇਸ ਫ਼ਿਲਮ ’ਚ ਵਿਲੇਨ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਆਖਰੀ ਵਾਰ ਸੈਫ ਅਲੀ ਖ਼ਾਨ ਨੂੰ ਫ਼ਿਲਮ ‘ਆਦਿਪੁਰਸ਼’ ’ਚ ਦੇਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।