‘ਵਿਕਰਮ ਵੇਧਾ’ ’ਚ ਇਕ ਇੰਟੈਂਸ ਕਾਪ ਦੇ ਰੂਪ ’ਚ ਸੈਫ਼ ਅਲੀ ਖ਼ਾਨ ਦਾ ਖ਼ਤਰਨਾਕ ਲੁੱਕ ਆਇਆ ਸਾਹਮਣੇ

08/25/2022 5:32:13 PM

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ‘ਵਿਕਰਮ ਵੇਧਾ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟੀਜ਼ਰ ਐਕਸ਼ਨ ਨਾਲ ਭਰਪੂਰ ਸੀਨਜ਼ ਤੇ ਦਿਲਚਸਪ ਕਹਾਣੀ ਦੀ ਝਲਕ ਦੇ ਨਾਲ ਦਰਸ਼ਕਾਂ ਲਈ ਇਕ ਸਰਪ੍ਰਾਈਜ਼ ਦੇ ਰੂਪ ’ਚ ਆਇਆ ਹੈ।

ਟੀਜ਼ਰ ਮਨੋਰੰਜਕ ਸੰਵਾਦਾਂ, ਵਿਸ਼ਾਲ ਐਕਸ਼ਨ ਕ੍ਰਮ ਤੇ ਬਹੁਤ ਹੀ ਆਕਰਸ਼ਕ ਬੈਂਕਗਰਾਊਂਡ ਸੰਗੀਤ ਦੇ ਨਾਲ ਭਾਵਨਾਤਮਕ ਡਰਾਮੇ ਨਾਲ ਭਰਪੂਰ ਹੈ। ਕੁਲ ਮਿਲਾ ਕੇ ‘ਵਿਕਰਮ ਵੇਧਾ’ ਦਾ ਸ਼ਾਨਦਾਰ ਟੀਜ਼ਰ ਪੂਰਾ ਮਨੋਰੰਜਨ ਦੇਣ ਦਾ ਵਾਅਦਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਟੀਜ਼ਰ ਨੂੰ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਤੇ ਨਿਰਮਾਤਾ ਪੁਸ਼ਕਰ-ਗਾਇਤਰੀ ਦੇ ਨਾਲ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਬਹੁਤ ਪ੍ਰਸ਼ੰਸਾ ਤੇ ਚੰਗੀਆਂ ਸਮੀਖਿਆਵਾਂ ਵੀ ਮਿਲ ਰਹੀਆਂ ਹਨ। ਅਜਿਹੀ ਸਥਿਤੀ ’ਚ ਦਰਸ਼ਕ ਹੁਣ 30 ਸਤੰਬਰ, 2022 ਨੂੰ ਸਿਨੇਮਾਘਰਾਂ ’ਚ ਆਉਣ ਵਾਲੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ।

‘ਵਿਕਰਮ ਵੇਧਾ’ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼ ਫ਼ਿਲਮਜ਼ ਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਫਰਾਈਡੇਅ ਫ਼ਿਲਮਵਰਕਸ ਤੇ ਵਾਈ. ਐੱਨ. ਓ. ਟੀ. ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ ਤੇ ਗਾਇਤਰੀ ਨੇ ਕੀਤਾ ਹੈ ਤੇ ਪ੍ਰੋਡਿਊਸ ਐੱਸ. ਸ਼ਸ਼ੀਕਾਂਤ ਤੇ ਭੂਸ਼ਣ ਕੁਮਾਰ ਨੇ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News