‘ਤਾਂਡਵ’ ਨੂੰ ਲੈ ਕੇ ਵਧੀਆਂ ਸੈਫ ਅਲੀ ਖ਼ਾਨ ਦੀਆਂ ਮੁਸ਼ਕਿਲਾਂ, ਕੇਂਦਰ ਨੇ ਐਮਾਜ਼ਾਨ ਪ੍ਰਾਈਮ ਵੀਡੀਓ ਤੋਂ ਮੰਗਿਆ ਜਵਾਬ

01/18/2021 11:34:16 AM

ਮੁੰਬਈ: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਸਟਾਰਰ ਵੈੱਬ ਸੀਰੀਜ਼ ‘ਤਾਂਡਵ’ ਨੂੰ ਲੈ ਕੇ ਲਗਾਤਾਰ ਵਿਵਾਦ ਵੱਧਦਾ ਜਾ ਰਿਹਾ ਹੈ। ਵੈੱਬ ਸੀਰੀਜ਼ ਦੇ ਨਿਰਮਾਤਾਵਾਂ ’ਤੇ ਭਗਵਾਨ ਰਾਮ, ਨਾਰਦ ਅਤੇ ਸ਼ਿਵ ਦੇ ਅਪਮਾਨ ਦੇ ਦੋਸ਼ ਲੱਗ ਰਹੇ ਹਨ।  ਸੋਸ਼ਲ ਮੀਡੀਆ ’ਤੇ ਲਗਾਤਾਰ ਇਸ ਵੈੱਬ ਸੀਰੀਜ਼ ਨੂੰ ਬੈਨ ਕਰਨ ਦੀ ਮੰਗ ਉੱਠ ਰਹੀ ਹੈ। ਉੱਧਰ ਹੁਣ ਇਸ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ‘ਤਾਂਡਵ’ ਦੇ ਖ਼ਿਲਾਫ਼ ਭਾਜਪਾ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਚਿੱਠੀ ਲਿਖੀ। 

ਉਨ੍ਹਾਂ ਨੇ ਪ੍ਰਕਾਸ਼ ਜਾਵਡੇਕਰ ਨੂੰ ਚਿੱਠੀ ਲਿਖ ਕੇ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ਤਾਂਡਵ ’ਤੇ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ।

OTT Platforms having absolute freedom from censorship has led to repeated attacks on Hindu sentiments which I strongly condemn.spoke to hon.@PrakashJavdekar ji & requested that OTT content be regulated in the interest of integrity of India & we are fast moving in that direction.

— Manoj Kotak (@manoj_kotak) January 16, 2021
ਕੋਟਕ ’ਚ ਲਿਖਿਆ ਕਿ ‘ਓ.ਟੀ.ਟੀ. ਪਲੇਟਫਾਰਮਾਂ ਦੇ ਪੂਰੀ ਤਰ੍ਹਾਂ ਸੈਂਸਰਸ਼ਿਪ ਤੋਂ ਮੁਕਤ ਹੋਣ ਦੇ ਕਾਰਨ ਵਾਰ-ਵਾਰ ਹਿੰਦੂ ਭਾਵਨਾਵਾਂ ’ਤੇ ਹਮਲੇ ਹੋਏ ਹਨ, ਜਿਸ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਓ.ਟੀ.ਟੀ. ਨੂੰ ਭਾਰਤ ਦੀ ਅਖੰਡਤਾ ਦੇ ਹਿੱਤ ’ਚ ਵਿਨਿਯਮਿਤ ਕੀਤਾ ਜਾਵੇ। 

PunjabKesari

Maharashtra: BJP MLA Ram Kadam lodges a complaint against the makers of web series Tandav at Ghatkopar police station in Mumbai for allegedly insulting Hindu Gods.

"Strict against should be taken against the actor, director and producer of the web series," he says. pic.twitter.com/ef5TDYpG5E

— ANI (@ANI) January 17, 2021
ਉੱਧਰ ਮਹਾਰਾਸ਼ਟਰ ਭਾਜਪਾ ਦੇ ਵਿਧਾਇਕ ਰਾਮ ਕਦਮ ਨੇ ਮੁੰਬਈ ਦੇ ਘਾਟਕੋਪਰ ਪੁਲਸ ਸਟੇਸ਼ਨ ’ਚ ਇਸ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਵੈੱਬ ਸੀਰੀਜ਼ ਦੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ’।
ਦੱਸ ਦੇਈਏ ਕਿ ਅਲੀ ਅੱਬਾਸ ਜਫ਼ਰ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ’ਚ ਸੈਫ ਅਲੀ ਖ਼ਾਨ, ਡਿੰਪਲ ਕਪਾਡੀਆ, ਤਿਗਮਾਂਸ਼ੂ ਧੂਲੀਆ, ਜੀਸ਼ਾਨ, ਸੁਨੀਲ ਗਰੋਵਰ, ਗੌਹਰ ਖ਼ਾਨ, ਕ੍ਰਿਤਿਕਾ ਕਾਮਰਾ ਸਮੇਤ ਕਈ ਵੱਡੇ ਸਿਤਾਰੇ ਹਨ। ਇਹ ਵੈੱਬ ਸੀਰੀਜ਼ ਇਕ ਪਾਲੀਟੀਕਲ ਡਰਾਮਾ ਹੈ। 


Aarti dhillon

Content Editor

Related News