‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਨੂੰ 23 ਲੱਖ ਦੀ ਕਾਰ ਮਿਲਣ ਦੀ ਖ਼ਬਰ ਨਿਕਲੀ ਝੂਠੀ, ਜਾਣੋ ਕੀ ਹੈ ਸੱਚਾਈ

Thursday, Aug 12, 2021 - 05:48 PM (IST)

‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਨੂੰ 23 ਲੱਖ ਦੀ ਕਾਰ ਮਿਲਣ ਦੀ ਖ਼ਬਰ ਨਿਕਲੀ ਝੂਠੀ, ਜਾਣੋ ਕੀ ਹੈ ਸੱਚਾਈ

ਮੁੰਬਈ (ਬਿਊਰੋ)– ਛੱਤੀਸਗੜ੍ਹ ਦੇ ਸੁਕਮ ਦਾ 10 ਸਾਲ ਦਾ ਬੱਚਾ ਸਹਿਦੇਵ ਦਿਰਦੋ ‘ਬਚਪਨ ਕਾ ਪਿਆਰ’ ਗੀਤ ਗਾ ਕੇ ਰਾਤੋਂ-ਰਾਤ ਸਟਾਰ ਬਣ ਗਿਆ ਹੈ। ਰੈਪਰ ਬਾਦਸ਼ਾਹ ਨੇ ਵੀ ‘ਬਚਪਨ ਕਾ ਪਿਆਰ’ ਗੀਤ ਰਿਲੀਜ਼ ਕਰ ਦਿੱਤਾ ਹੈ। ਪਿਛਲੇ ਕਾਫੀ ਦਿਨਾਂ ਤੋਂ ਸਹਿਦੇਵ ਸੋਸ਼ਲ ਮੀਡੀਆ ’ਤੇ ਚਰਚਾ ’ਚ ਹੈ। ਉਸ ਦੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸਹਿਦੇਵ ਨੂੰ MG Hector ਵਲੋਂ 23 ਲੱਖ ਦੀ ਕਾਰ ਗਿਫਟ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਦੇਖੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਸੋਨਮ ਦੀ ਫ਼ਿਲਮ ‘ਪੁਆੜਾ’

ਸਹਿਦੇਵ ਦਾ ਗੀਤ ਅੱਜ ਹਰ ਕਿਸੇ ਦੀ ਜ਼ੁਬਾਨ ’ਤੇ ਹੈ। ਹਰ ਕੋਈ ਇਸ ਗੀਤ ਨੂੰ ਗੁਣਗੁਣਾ ਰਿਹਾ ਹੈ। ਅਜਿਹੇ ’ਚ MG Hector ਦੀ ਕਾਰ ਗਿਫਟ ਕਰਨ ਵਾਲੀ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਇਸ ਵੀਡੀਓ ’ਚ ਸਹਿਦੇਵ MG ZS EV ਫੇਸਲਿਫਟ ਕਾਰ ਕੋਲ ਖੜ੍ਹਾ ਹੈ, ਜਿਥੇ ਉਸ ਨੂੰ MG Hector ਦੇ ਬ੍ਰਾਂਚ ਮੈਨੇਜਰ ਸਨਮਾਨਿਤ ਕਰ ਰਹੇ ਹਨ।

ਇਸ ਵੀਡੀਓ ’ਚ ਅੱਗੇ ਇਕ ਸੇਲਜ਼ ਗਰਲ ਹੱਥ ’ਚ ਕਾਰ ਦੀ ਵੱਡੀ ਜਿਹੀ ਚਾਬੀ ਲੈ ਕੇ ਖੜ੍ਹੀ ਨਜ਼ਰ ਆਉਂਦੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਇਹੀ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਦਿਰਦੋ ਨੂੰ ਇਹ ਕਾਰ ਗਿਫਟ ਕੀਤੀ ਗਈ ਹੈ।

 
 
 
 
 
 
 
 
 
 
 
 
 
 
 
 

A post shared by Tube indian 💀🇮🇳 (@tube.indian)

ਪਰ ਇਹ ਗੱਲ ਪੂਰੀ ਤਰ੍ਹਾਂ ਨਾਲ ਝੂਠ ਹੈ ਕਿ MG ਵਲੋਂ ਸਹਿਦੇਵ ਨੂੰ ਕੋਈ ਕਾਰ ਨਹੀਂ ਦਿੱਤੀ ਗਈ ਹੈ, ਸਗੋਂ ਇਹ ਵੀਡੀਓ ਸਹਿਦੇਵ ਨੂੰ ਇਕ ਚੈੱਕ ਦੇਣ ਦੀ ਹੈ। MG Hector ਦੇ ਬ੍ਰਾਂਚ ਮੈਨੇਜਰ ਸਹਿਦੇਵ ਨੂੰ ਉਸ ਦੇ ਹੁਨਰ ਲਈ 21 ਹਜ਼ਾਰ ਰੁਪਏ ਦਾ ਚੈੱਕ ਦੇ ਰਹੇ ਹਨ। ਕੰਪਨੀ ਦੇ ਬੁਲਾਰੇ ਨੇ ਵੀ ਇਸ ਗੱਲ ’ਤੇ ਮੋਹਰ ਲਗਾਈ ਹੈ ਕਿ ਉਨ੍ਹਾਂ ਵਲੋਂ ਸਹਿਦੇਵ ਨੂੰ ਕਾਰ ਨਹੀਂ, ਸਗੋਂ 21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ। ਸਹਿਦੇਵ ਦੀ ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News