ਮਸ਼ਹੂਰ ਮਾਡਲ ਦਾ ਖ਼ੁਲਾਸਾ, ਰਾਜ ਕੁੰਦਰਾ ਦੇ ਪੀ. ਏ. ਨੇ ਦਿੱਤਾ ਸੀ ਅਸ਼ਲੀਲ ਫ਼ਿਲਮਾਂ ‘ਚ ਕੰਮ ਕਰਨ ਦਾ ਆਫਰ

Thursday, Jul 22, 2021 - 10:07 AM (IST)

ਮੁੰਬਈ (ਬਿਊਰੋ)- ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਪੋਰਨ ਫ਼ਿਲਮਾਂ ਦੇ ਨਿਰਮਾਣ ਤੇ ਉਸ ਨੂੰ ਐਪ 'ਤੇ ਵੇਚਣ ਦੇ ਮਾਮਲੇ 'ਚ ਇਕ ਮਸ਼ਹੂਰ ਮਾਡਲ ਨੇ ਵੱਡਾ ਖ਼ੁਲਾਸਾ ਕੀਤਾ ਹੈ। ਅਦਾਕਾਰਾ ਤੇ ਮਸ਼ਹੂਰ ਮਾਡਲ ਸਾਗਰਿਕਾ ਸ਼ੋਨਾ ਸੁਮਨ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਦੇ ਪੀ. ਏ. ਓਮੇਸ਼ ਕਾਮਤ ਨੇ ਉਸ ਨੂੰ ਅਸ਼ਲੀਲ ਫ਼ਿਲਮਾਂ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ।

ਉਮੇਸ਼ ਕਾਮਤ ਨੂੰ ਕੁੰਦਰਾ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਸਾਗਰਿਕਾ ਦਾ ਕਹਿਣਾ ਹੈ ਕਿ ਉਮੇਸ਼ ਕਾਮਤ ਨੇ ਖ਼ੁਦ ਹੀ ਨਿਊਡ ਫ਼ਿਲਮਾਂ ਲਈ ਉਸ ਨਾਲ ਸੰਪਰਕ ਕੀਤਾ ਸੀ, ਹਾਲਾਂਕਿ ਉਸ ਨੇ ਇਹ ਪੇਸ਼ਕਸ਼ ਤੁਰੰਤ ਠੁਕਰਾ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਰਾਜ ਕੁੰਦਰਾ ਦੇ ਇਹ ਪੁਰਾਣੇ ਟਵੀਟਸ, ਤੁਸੀਂ ਵੀ ਪੜ੍ਹੋ

ਸਾਗਰਿਕਾ ਸ਼ੋਨਾ ਸੁਮਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਲਾਬੰਦੀ ਦੌਰਾਨ ਉਹ ਉਮੇਸ਼ ਕਾਮਤ ਨਾਲ ਸੰਪਰਕ 'ਚ ਆਈ ਸੀ। ਉਮੇਸ਼ ਨੇ ਵੀਡੀਓ ਕਾਲ ਰਾਹੀਂ ਉਸ ਦਾ ਆਡੀਸ਼ਨ ਲੈਂਦੇ ਸਮੇਂ ਨਿਊਡ ਆਡੀਸ਼ਨ ਦੀ ਗੱਲ ਆਖੀ ਸੀ। ਮਾਡਲ ਦਾ ਕਹਿਣਾ ਹੈ ਕਿ ਇਹ ਸੁਣ ਕੇ ਉਹ ਹੈਰਾਨ ਰਹਿ ਗਈ ਤੇ ਤੁਰੰਤ ਹੀ ਉਸ ਨੇ ਇਸ ਲਈ ਮਨ੍ਹਾ ਕਰ ਦਿੱਤਾ ਸੀ।

ਉਸ ਸਮੇਂ ਕਾਲ 'ਤੇ ਇਕ ਹੋਰ ਵਿਅਕਤੀ ਜੁਡ਼ਿਆ ਸੀ ਪਰ ਉਸ ਨੇ ਆਪਣਾ ਮੂੰਹ ਢੱਕ ਕੇ ਰੱਖਿਆ ਸੀ। ਸਾਗਰਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਰਾਜ ਕੁੰਦਰਾ ਹੀ ਸੀ। ਕਾਮਤ ਨੇ ਸਾਗਰਿਕਾ ਨੂੰ ਜ਼ਿੰਦਗੀ ਬਣਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਾਗਰਿਕਾ ਮੁਤਾਬਕ ਫਰਵਰੀ ਮਹੀਨੇ 'ਚ ਜਦੋਂ ਇਹ ਮਾਮਲਾ ਉਜਾਗਰ ਹੋਇਆ ਤਾਂ ਉਦੋਂ ਵੀ ਉਸ ਨੇ ਆਪਣੇ ਨਾਲ ਹੋਈ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ। ਰਾਜ ਕੁੰਦਰਾ ਦਾ ਨਾਂ ਵੀ ਲਿਆ ਸੀ। ਹੁਣ ਜਦੋਂ ਕਿ ਰਾਜ ਕੁੰਦਰਾ ਗ੍ਰਿਫ਼ਤਾਰ ਹੋ ਗਏ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਮਾਡਲ ਸਾਗਰਿਕਾ ਨੇ ਕੀਤੀ ਹੈ।

ਨੋਟ- ਮਾਡਲ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News