ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ, ਕਿਹਾ– ‘ਮੈਂ ਪੱਥਰ ਦੀ ਨਹੀਂ...’

Tuesday, Oct 03, 2023 - 12:12 PM (IST)

ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ, ਕਿਹਾ– ‘ਮੈਂ ਪੱਥਰ ਦੀ ਨਹੀਂ...’

ਮੁੰਬਈ (ਬਿਊਰੋ)– ਜਦੋਂ ਤੋਂ ਸਬਾ ਆਜ਼ਾਦ ਨੇ ਹੈਂਡਸਮ ਹੰਕ ਰਿਤਿਕ ਰੌਸ਼ਨ ਦਾ ਹੱਥ ਫੜਿਆ ਹੈ, ਉਦੋਂ ਤੋਂ ਉਹ ਲਗਾਤਾਰ ਸੁਰਖ਼ੀਆਂ ’ਚ ਬਣੀ ਹੋਈ ਹੈ। ਰਿਤਿਕ ਨਾਲ ਰਿਲੇਸ਼ਨਸ਼ਿਪ ’ਚ ਹੋਣ ਕਾਰਨ ਉਸ ਨੂੰ ਪਿਆਰ ਦੇ ਨਾਲ-ਨਾਲ ਨਫ਼ਰਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ’ਚ ਅਦਾਕਾਰਾ ਨੇ ਟ੍ਰੋਲਿੰਗ ’ਤੇ ਦੁੱਖ ਜ਼ਾਹਿਰ ਕੀਤਾ ਹੈ।

PunjabKesari

ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਨੇ ਪਿਛਲੇ ਸਾਲ ਡੇਟ ਕਰਨਾ ਸ਼ੁਰੂ ਕੀਤਾ ਸੀ। ਉਦੋਂ ਤੋਂ ਇਹ ਜੋੜੀ ਲਗਾਤਾਰ ਸੁਰਖ਼ੀਆਂ ’ਚ ਹੈ। ਫੈਮਿਲੀ ਫੰਕਸ਼ਨ ਹੋਵੇ ਜਾਂ ਡਿਨਰ-ਲੰਚ ਡੇਟ, ਰਿਤਿਕ ਤੇ ਸਬਾ ਆਪਣੀ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਾਲਾਂਕਿ ਦੋਵਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਪਰ ਕਈ ਵਾਰ ਸਬਾ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੀ ਹੈ।

PunjabKesari

ਸਬਾ ਆਜ਼ਾਦ ਨੇ ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਦੱਸਿਆ ਕਿ ਜਿਵੇਂ ਹੀ ਰਿਤਿਕ ਰੌਸ਼ਨ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਗੱਲ ਜਨਤਕ ਹੋਈ, ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਕਾਫ਼ੀ ਨਫ਼ਰਤ ਹੋਣ ਲੱਗੀ। ਇੰਡੀਆ ਟੁਡੇ ਨਾਲ ਗੱਲਬਾਤ ਕਰਦਿਆਂ ਸਬਾ ਨੇ ਕਿਹਾ, ‘‘ਮੈਨੂੰ ਇਕ ਅਜਿਹੀ ਥਾਂ ’ਤੇ ਆਉਣ ’ਚ ਥੋੜ੍ਹਾ ਸਮਾਂ ਲੱਗਾ ਜਿਥੇ ਮੈਂ ਹੁਣ ਚੀਜ਼ਾਂ ਨੂੰ ਰੌਲਾ ਸਮਝਦੀ ਹਾਂ। ਨਫ਼ਰਤ ਸਾਫ਼ ਦਿਖਾਈ ਦੇ ਰਹੀ ਹੈ। ਮੈਂ ਪੱਥਰ ਦੀ ਨਹੀਂ ਬਣੀ ਹਾਂ। ਇਹ ਦੁੱਖਦਾਈ ਹੈ। ਤੁਸੀਂ ਬਹੁਤ ਬੇਕਾਰ ਮਹਿਸੂਸ ਕਰਦੇ ਹੋ। ਕਈ ਦਿਨ ਅਜਿਹੇ ਹੁੰਦੇ ਹਨ, ਜਦੋਂ ਤੁਸੀਂ ਜਾਗਦੇ ਹੋ ਤੇ ਸੋਚਦੇ ਹੋ ਮੈਂ ਕਿਸੇ ਦਾ ਕੀ ਨੁਕਸਾਨ ਕੀਤਾ ਹੈ? ਮੈਂ ਤੇਰਾ ਕੀ ਕੀਤਾ ਹੈ? ਮੈਂ ਆਪਣੀ ਜ਼ਿੰਦਗੀ ਜੀ ਰਹੀ ਹਾਂ, ਤੁਸੀਂ ਆਪਣੀ ਜੀਓ। ਤੁਸੀਂ ਮੇਰੇ ਖ਼ੂਨ ਦੀ ਉਡੀਕ ਕਿਉਂ ਕਰ ਰਹੇ ਹੋ?’’

PunjabKesari

ਹਾਲਾਂਕਿ ਬਾਅਦ ’ਚ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਲੋਕ ਕੀ ਸੋਚਦੇ ਹਨ ਤੇ ਨਾ ਹੀ ਉਹ ਤੁਹਾਨੂੰ ਕਿਵੇਂ ਪੇਸ਼ ਕਰਦੇ ਹਨ, ਇਸ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ। ਇਸ ਦਾ ਤੁਹਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਵੇਂ ਹੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ, ਸ਼ਾਂਤੀ ਬਣੀ ਰਹਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News