ਰੂਸੋ ਬ੍ਰਦਰਜ਼ ‘ਸਿਟਾਡੇਲ’ ਨਾਲ ਬਣਾਉਣਾ ਚਾਹੁੰਦੇ ਸਨ ਗਲੋਬਲ ਸੀਰੀਜ਼ ਫ੍ਰੈਂਚਾਇਜ਼ੀ

Friday, Mar 17, 2023 - 10:48 AM (IST)

ਰੂਸੋ ਬ੍ਰਦਰਜ਼ ‘ਸਿਟਾਡੇਲ’ ਨਾਲ ਬਣਾਉਣਾ ਚਾਹੁੰਦੇ ਸਨ ਗਲੋਬਲ ਸੀਰੀਜ਼ ਫ੍ਰੈਂਚਾਇਜ਼ੀ

ਮੁੰਬਈ (ਬਿਊਰੋ) - ਜੋਅ ਤੇ ਐਂਥਨੀ ਰੂਸੋ ਨੇ ਦੁਨੀਆ ਦੀ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਵਧੀਆ ਫ਼ਿਲਮਾਂ ਪ੍ਰਦਾਨ ਕੀਤੀਆਂ ਹਨ, ਸ਼ਾਨਦਾਰ ਸਿਨੇਮੈਟੋਗ੍ਰਾਫੀ, ਦਿਲਚਸਪ ਕਹਾਣੀ ਤੇ ਬੇਸ਼ਕ ਜ਼ਬਰਦਸਤ ਐਕਸ਼ਨ ਲਈ ਸਰਾਹੇ ਗਏ ਹਨ। ਹੁਣ ਇਹ ਜੋੜੀ ਸ਼ਾਨਦਾਰ ਲੜੀ ‘ਸਿਟਾਡੇਲ’ ਲੈ ਕੇ ਆਈ ਹੈ ਜੋ ਇਕ ਗਲੋਬਲ ਰਿਲੀਜ਼ ਹੈ ਤੇ ਜਿਸ ’ਚ ਰਿਚਰਡ ਮੈਡਨ ਤੇ ਪ੍ਰਿਅੰਕਾ ਚੋਪੜਾ ਜੋਨਸ ਮੁੱਖ ਭੂਮਿਕਾਵਾਂ ’ਚ ਹਨ। 

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਜਾਨਲੇਵਾ ਹਮਲਾ, ਦੇਖੋ ਮੌਕੇ ਦੀ ਵੀਡੀਓ

ਬਹੁਤ ਉਡੀਕੀ ਜਾ ਰਹੀ ਇਸ ਸੀਰੀਜ਼ ਨੇ ਆਪਣੇ ਸਨਸਨੀਖੇਜ਼ ਟਰੇਲਰ ਨਾਲ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਰੂਸੋ ਬ੍ਰਦਰਜ਼ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਸੀਰੀਜ਼ ਨੂੰ ਗਲੋਬਲ ਸੀਰੀਜ਼ ਬਣਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ। ਇਸ ਗਲੋਬਲ ਫ੍ਰੈਂਚਾਇਜ਼ੀ ਦੇ ਨਿਰਮਾਣ ’ਚ ਡੂੰਘਾਈ ਨਾਲ ਵਿਚਾਰ ਕਰਦੇ ਹੋਏ, ਜੋਅ ਰੂਸੋ ਨੇ ਕਿਹਾ, ''ਸਾਨੂੰ ਲਗਦਾ ਹੈ ਕਿ ਇਹ ਇਕ ਨੈਰੇਟਿਵ ਲਈ ਇਕ ਨਵਾਂ ਵਿਚਾਰ ਹੈ ਤੇ ਅਸਲ ’ਚ ਸਟੋਰੀਟੇਲਰਜ਼ ਦੀ ਆਂ ਵੱਖ-ਵੱਖ ਕਮਿਊਨਿਟੀਸ ਨੂੰ ਬਣਾਉਣ ਦਾ ਇਕ ਸ਼ਾਨਦਾਰ ਤਰੀਕਾ ਹੈ, ਇਕ ਵਿਸ਼ਾਲ ਮੋਜ਼ੇਕ ਨੈਰੇਟਿਵ ਨੂੰ ਇਕੱਠਾ ਕਰਨ ਲਈ।'' 

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਇਸ ਦਿਨ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਰੂਸੋ ਬ੍ਰਦਰਜ਼ ਦਾ ਏ.ਜੀ.ਬੀ.ਓ ਤੇ ਐਗਜ਼ੀਕਿਊਟਿਵ ਡੇਵਿਡ ਵੇਲ ਦੁਆਰਾ ਨਿਰਮਿਤ ‘ਸਿਟਾਡੇਲ’ 28 ਅਪ੍ਰੈਲ ਨੂੰ ਪ੍ਰਾਈਮ ਵੀਡੀਓ ’ਤੇ ਹੋਵੇਗਾ ਤੇ 26 ਮਈ ਤੱਕ ਹਫਤਾਵਾਰੀ ਇਕ ਐਪੀਸੋਡ ਪ੍ਰਸਾਰਿਤ ਕਰੇਗਾ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News