ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ ''ਚ ਸੁਧਾਰ, ਸਾਹਮਣੇ ਆਈ ਇਹ ਤਸਵੀਰ

Saturday, Apr 22, 2023 - 10:40 AM (IST)

ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ ''ਚ ਸੁਧਾਰ, ਸਾਹਮਣੇ ਆਈ ਇਹ ਤਸਵੀਰ

ਜਲੰਧਰ (ਬਿਊਰੋ) : ਬੀਤੇ ਕੁਝ ਦਿਨ ਪਹਿਲਾ ਖ਼ਬਰ ਆਈ ਸੀ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ ਖ਼ਰਾਬ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਾਲ ਹੀ 'ਚ ਰੁਪਿੰਦਰ ਹਾਂਡਾ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਤੰਦਰੁਸਤ ਨਜ਼ਰ ਆ ਰਹੀ ਹੈ। ਇਸ ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੁਣ ਰੁਪਿੰਦਰ ਹਾਂਡਾ ਦੀ ਸਿਹਤ 'ਚ ਪਹਿਲਾ ਨਾਲੋਂ ਕਾਫ਼ੀ ਸੁਧਾਰ ਹੈ।

PunjabKesari

ਦੱਸ ਦਈਏ ਕਿ ਰੁਪਿੰਦਰ ਹਾਂਡਾ ਦੀ ਕਰੀਬੀ ਦੋਸਤ ਰੂਬੀ ਸੈਣੀ ਵੱਲੋਂ ਇਹ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਨੇ ਲਿਖਿਆ, ''ਜਲਦੀ ਠੀਕ ਹੋਵੋ...।'' ਇਸ ਤਸਵੀਰ 'ਚ ਤੁਸੀ ਦੇਖ ਸਕਦੇ ਹੋ ਰੁਪਿੰਦਰ ਹਾਂਡਾ ਹੱਸਦੀ ਹੋਈ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਹੀ ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ 'ਤੇ ਗਾਇਕੀ ਤੋਂ ਬਰੇਕ ਲੈਣ ਦਾ ਐਲਾਨ ਕੀਤਾ ਸੀ, ਨਾਲ ਉਨ੍ਹਾਂ ਨੇ ਦੱਸਿਆ ਸੀ ਕਿ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਬ੍ਰੇਕ ਲੈ ਰਹੀ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਉਸ ਦਾ ਸੋਸ਼ਲ ਮੀਡੀਆ ਉਸ ਦੀ ਟੀਮ ਸੰਭਾਲੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News