ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਉੱਡੀ ਅਫਵਾਹ, ਵੀਡੀਓ ਜਾਰੀ ਕਰ ਦੱਸੀ ਪੂਰੀ ਸੱਚਾਈ

Wednesday, May 12, 2021 - 08:42 AM (IST)

ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਉੱਡੀ ਅਫਵਾਹ, ਵੀਡੀਓ ਜਾਰੀ ਕਰ ਦੱਸੀ ਪੂਰੀ ਸੱਚਾਈ

ਮੁੰਬਈ (ਬਿਊਰੋ) : ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਅਫਵਾਹ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਉਸ ਦੇ ਕਥਿਤ ਤੌਰ 'ਤੇ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੁਕੇਸ਼ ਖੰਨਾ ਦੀ ਸਿਹਤ ਬਾਰੇ ਜਾਣਨ ਲਈ ਉਸ ਦਾ ਫੋਨ ਨਿਰੰਤਰ ਵੱਜ ਰਿਹਾ ਸੀ ਜਦੋਂ ਇਕ ਵਿਅਕਤੀ ਨੇ ਉਸ ਦੀ ਮੌਤ ਦੀ ਖ਼ਬਰ ਫੇਸਬੁੱਕ 'ਤੇ ਪੋਸਟ ਕੀਤੀ ਅਤੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਅਜਿਹੀ ਸਥਿਤੀ 'ਚ ਮੁਕੇਸ਼ ਖੰਨਾ ਨੇ ਖੁਦ ਇੱਕ ਵੀਡੀਓ ਰਾਹੀਂ ਇਸ ਖ਼ਬਰ ਦਾ ਖੰਡਨ ਕੀਤਾ ਹੈ।

ਬੀ. ਆਰ. ਚੋਪੜਾ ਦੀ 'ਮਹਾਂਭਾਰਤ' 'ਚ ਭੀਸ਼ਮ ਪਿਤਾਮਾਹ ਦੀ ਭੂਮਿਕਾ ਨਿਭਾ ਕੇ ਅਤੇ ਫਿਰ ਸੀਰੀਅਲ 'ਸ਼ਕਤੀਮਾਨ' 'ਚ ਟਾਈਟਲ ਰੋਲ ਨਿਭਾ ਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮੁਕੇਸ਼ ਖੰਨਾ ਨੇ ਇਕ ਨਿੱਜੀ ਚੈਨਲ ਨਾਲ ਆਪਣੀ ਮੌਤ ਤੋਂ ਇਨਕਾਰ ਨਾਲ ਜੁੜੇ ਇਸ ਵੀਡੀਓ ਸੰਦੇਸ਼ ਨੂੰ ਸਾਂਝਾ ਕੀਤਾ।

 
 
 
 
 
 
 
 
 
 
 
 
 
 
 
 

A post shared by Mukesh Khanna (@iammukeshkhanna)

ਮੁਕੇਸ਼ ਖੰਨਾ ਨੇ ਇਸ ਵੀਡੀਓ ਸੰਦੇਸ਼ 'ਚ ਇਹ ਕਿਹਾ ਹੈ, ''ਮੈਂ ਤੁਹਾਡੇ ਸਾਰਿਆਂ ਸਾਹਮਣੇ ਇਹ ਦੱਸਣ ਆਇਆ ਹਾਂ ਕਿ ਮੈਂ ਬਿਲਕੁਲ ਸਹੀ ਹਾਂ। ਮੈਨੂੰ ਇਸ ਅਫਵਾਹ ਦਾ ਖੰਡਨ ਕਰਨ ਲਈ ਕਿਹਾ ਗਿਆ ਹੈ, ਜਿਸ ਕਿਸੇ ਨੇ ਇਸ ਖ਼ਬਰ ਨੂੰ ਇਸ ਤਰ੍ਹਾਂ ਫੈਲਾਇਆ ਹੈ, ਮੈਂ ਇਸ ਦੀ ਨਿੰਦਾ ਵੀ ਕਰਨਾ ਚਾਹੁੰਦੇ ਹਾਂ।"

PunjabKesari

ਉਨ੍ਹਾਂ ਅੱਗੇ ਕਿਹਾ, "ਇਹ ਸੋਸ਼ਲ ਮੀਡੀਆ ਦੀ ਇੱਕ ਸਮੱਸਿਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ। ਤੁਹਾਡੇ ਸਾਰਿਆਂ ਦੀਆਂ ਪ੍ਰਾਰਥਨਾਵਾਂ ਮੇਰੇ ਨਾਲ ਹਨ ਅਤੇ ਕੀ ਹੋ ਸਕਦਾ ਹੈ ਜਦੋਂ ਤੁਹਾਡੀਆਂ ਪ੍ਰਾਰਥਨਾਵਾਂ ਕਿਸੇ ਨਾਲ ਹੋਣ? ਮੇਰੇ ਬਾਰੇ ਚਿੰਤਤ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਬਹੁਤ ਸਾਰੀਆਂ ਕਾਲਾਂ ਮਿਲ ਰਹੀਆਂ ਹਨ, ਇਸ ਲਈ ਮੈਂ ਸੋਚਿਆ ਕਿ ਮੈਨੂੰ ਆਪਣੇ ਹਾਜ਼ਰੀਨ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ।"


author

sunita

Content Editor

Related News